Canada Temple: ਭੜਕਾਊ ਭਾਸ਼ਣ ਦੇਣ ਦੇ ਦੋਸ਼ ‘ਚ ਪੁਜਾਰੀ ਮੁਅੱਤਲ
ਨਵੀਂ ਦਿੱਲੀ, 7 ਨਵੰਬਰ (ਵਿਸ਼ਵ ਵਾਰਤਾ): ਕੈਨੇਡਾ ਦੇ ਬਰੈਂਪਟਨ ‘ਚ ਹਿੰਦੂ ਮੰਦਰ ਹਮਲੇ ਮਾਮਲੇ ‘ਚ ਹਿੰਦੂ ਸਭਾ ਟੈਂਪਲ ਮੈਨੇਜਮੈਂਟ ਨੇ ਕਾਰਵਾਈ ਕੀਤੀ ਹੈ। ਮੰਦਰ ਪ੍ਰਸ਼ਾਸਨ ਨੇ ਇੱਕ ਪੁਜਾਰੀ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਪੁਜਾਰੀ ‘ਤੇ 3 ਨਵੰਬਰ ਨੂੰ ਮੰਦਰ ‘ਚ ਹੋਈ ਝੜਪ ਦੌਰਾਨ ਹਿੰਸਕ ਬਿਆਨ ਦੇਣ ਦਾ ਦੋਸ਼ ਹੈ।
ਹਿੰਦੂ ਸਭਾ ਦੇ ਪ੍ਰਧਾਨ ਮਧੂਸੂਦਨ ਲਾਮਾ ਨੇ ਹੁਕਮ ਜਾਰੀ ਕਰਦਿਆਂ ਕਿਹਾ ਕਿ ਮੰਦਰ ਦੇ ਪੁਜਾਰੀ ਰਾਜੇਂਦਰ ਪ੍ਰਸਾਦ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਮੰਦਰ ਦੇ ਪੁਜਾਰੀ ‘ਤੇ ਪ੍ਰਦਰਸ਼ਨ ਦੌਰਾਨ ਰਾਜੇਂਦਰ ਪ੍ਰਸਾਦ ਦਾ ਭਾਸ਼ਣ ਇਤਰਾਜ਼ਯੋਗ ਸੀ। ਇਸ ਕਾਰਨ ਉਸ ਵਿਰੁੱਧ ਇਹ ਕਾਰਵਾਈ ਕੀਤੀ ਗਈ ਹੈ।