ਕੈਨੇਡਾ ਡੇਅ ਮੌਕੇ ਸਰੀ ‘ਚ ਹੋਏ ਸਮਾਗਮ ‘ਚ ਸ਼ਾਮਲ ਹੋਏ ਰਾਣਾ ਗੁਰਜੀਤ ਤੇ ਉਨ੍ਹਾਂ ਦੇ ਪੁੱਤਰ ਰਾਣਾ ਇੰਦਰ ਪ੍ਰਤਾਪ
ਸਰੀ 3ਜੁਲਾਈ (ਵਿਸ਼ਵ ਵਾਰਤਾ): ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਅਤੇ ਉਨ੍ਹਾਂ ਦੇ ਪੁੱਤਰ ਰਾਣਾ ਇੰਦਰ ਪ੍ਰਤਾਪ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਅੱਜ ਕਲ ਕੈਨੇਡਾ ਦੌਰੇ ‘ਤੇ ਹਨ। ਦੋਹਾਂ ਆਗੂਆਂ ਵੱਲੋ ਪੰਜਾਬੀ ਭਾਈਚਾਰੇ ਦੇ ਸੱਦੇ ‘ਤੇ ਵੱਖੋ ਵੱਖਰੇ ਪ੍ਰੋਗਰਾਮਾਂ ‘ਚ ਸ਼ਿਰਕਤ ਕੀਤੀ ਜਾ ਰਹੀ ਹੈ। ਇਸੇ ਤਰਾਂ ਇਨ੍ਹਾਂ ਆਗੂਆਂ ਵੱਲੋ ਸਰੀ ਵਿਖੇ ਕੈਨੇਡਾ ਡੇਅ ਮੌਕੇ ਆਯੋਜਿਤ ਇਕ ਪ੍ਰੋਗਰਾਮ ‘ਚ ਹਿੱਸਾ ਲਿਆ ਗਿਆ। ਰਾਣਾ ਗੁਰਜੀਤ ਵੱਲੋ ਇਸ ਪ੍ਰੋਗਰਾਮ ਦੀਆਂ ਤਸਵੀਰਾਂ ਵੀ ਸੋਸ਼ਲ ਮੀਡਿਆ ‘ਤੇ ਸਾਂਝੀਆਂ ਕੀਤੀਆਂ ਗਈਆਂ ਹਨ। CANADA NEWS