ਨਵੀਂ ਦਿੱਲੀ 29 ਜੂਨ (ਵਿਸ਼ਵ ਵਾਰਤਾ) :CANADA NEWS ਵੈਨਕੂਵਰ ਹੋਏ ਇੱਕ ਸੜਕੀ ਹਾਦਸੇ ਦੇ ਵਿੱਚ 2 ਪੰਜਾਬੀ ਵਿਦਿਆਰਥੀਆਂ ਦੀ ਮੌਤ ਹੋਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਇਹ ਦੋਵੇਂ ਵਿਦਿਆਰਥੀ ਪੰਜਾਬ ਨਾਲ ਸੰਬੰਧਿਤ ਸਨ। ਮਰਨ ਵਾਲਿਆਂ ਦੇ ਵਿੱਚ ਸਚਿਨ ਸਚਦੇਵਾ ਵਾਸੀ ਤਲਵੰਡੀ ਭਾਈ ਫਿਰੋਜ਼ਪੁਰ ਅਤੇ ਚਰਨਪ੍ਰੀਤ ਸਿੰਘ ਵਾਸੀ ਕਾਹਨ ਸਿੰਘ ਵਾਲਾ ਮੋਗਾ ਤੋਂ ਹਨ। ਜਾਣਕਾਰੀ ਮੁਤਾਬਕ ਇਹ ਦੋਵੇਂ ਵਿਦਿਆਰਥੀ ਕੁਝ ਸਮਾਂ ਪਹਿਲਾਂ ਹੀ ਪੜ੍ਹਾਈ ਦੇ ਲਈ ਕਨੇਡਾ ਗਏ ਸਨ। ਸਚਿਨ ਸਚਦੇਵਾ ਚਾਰ ਮਹੀਨੇ ਪਹਿਲਾਂ ਹੀ ਪੜ੍ਹਾਈ ਕਰਨ ਦੇ ਲਈ ਕੈਨੇਡਾ ਦੇ ਸਰੀ ਸ਼ਹਿਰ ਵਿਖੇ ਗਿਆ ਸੀ। ਉਸ ਦੀ ਮੌਤ ਤੋਂ ਬਾਅਦ ਪਰਿਵਾਰ ਅਤੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ। ਚਰਨਪ੍ਰੀਤ ਸਿੰਘ ਢਿੱਲੋ ਦਸ ਮਹੀਨੇ ਪਹਿਲਾਂ ਹੀ ਪੜ੍ਹਾਈ ਦੇ ਲਈ ਕੈਨੇਡਾ ਦੇ ਸਰੀ ਸ਼ਹਿਰ ਦੇ ਵਿੱਚ ਗਿਆ ਸੀ। ਦੱਸਿਆ ਜਾ ਰਿਹਾ ਕਿ, ਵੈਨਕੂਵਰ ਦੇ ਨਜ਼ਦੀਕ ਗੱਡੀਆਂ ਦੀ ਆਮੋ ਸਾਹਮਣੇ ਹੋਈ ਟੱਕਰ ਦੇ ਵਿੱਚ ਇਹ ਹਾਦਸਾ ਵਾਪਰਿਆ ਹੈ। ਦੋਵਾਂ ਮ੍ਰਿਤਕਾਂ ਦੇ ਪਰਿਵਾਰਿਕ ਮੈਂਬਰਾਂ ਨੇ ਜਲਦ ਤੋਂ ਜਲਦ ਮ੍ਰਿਤਕ ਸਰੀਰ ਭਾਰਤ ਭੇਜਣ ਦੀ ਮੰਗ ਕੀਤੀ ਹੈ।
Ludhiana ਹਾਈ ਵੋਲਟੇਜ ਤਾਰਾਂ ਦੀ ਲਪੇਟ ‘ਚ ਆਇਆ 7ਵੀਂ ਜਮਾਤ ਦਾ ਵਿਦਿਆਰਥੀ
Ludhiana ਹਾਈ ਵੋਲਟੇਜ ਤਾਰਾਂ ਦੀ ਲਪੇਟ 'ਚ ਆਇਆ 7ਵੀਂ ਜਮਾਤ ਦਾ ਵਿਦਿਆਰਥੀ ਕਰੰਟ ਲੱਗਣ ਕਾਰਨ ਬੁਰੀ ਤਰਾਂ ਝੁਲਸਿਆ, ਡਾਕਟਰਾਂ ਨੇ...