Canada ਨੇ ਹਥਿਆਰਾਂ ਦੇ 300 ਤੋਂ ਵੱਧ ਮਾਡਲ ਕੀਤੇ Ban
ਚੰਡੀਗੜ੍ਹ, 6ਦਸੰਬਰ(ਵਿਸ਼ਵ ਵਾਰਤਾ) ਕੈਨੇਡਾ ਨੇ ਯੂਕ੍ਰੇਨ ਦੀ ਮਦਦ ਲਈ ਵੱਡਾ ਕਦਮ ਚੁੱਕਿਆ ਹੈ। ਦਰਅਸਲ ਵੀਰਵਾਰ ਨੂੰ ਕੈਨੇਡਾ ਨੇ ਅਸਾਲਟ ਹਥਿਆਰਾਂ ਦੇ 324 ਮਾਡਲਾਂ ‘ਤੇ ਪਾਬੰਦੀ ਦਾ ਐਲਾਨ ਕੀਤਾ। ਜਾਣਕਾਰੀ ਅਨੁਸਾਰ ਇਨ੍ਹਾਂ ਹਥਿਆਰਾਂ ਨੂੰ ਸਟੋਰਾਂ ਤੋਂ ਇਕੱਠਾ ਕਰਕੇ ਯੂਕ੍ਰੇਨ ਭੇਜਿਆ ਜਾਵੇਗਾ। ਇਹ ਫੈਸਲਾ ਮਾਂਟਰੀਅਲ ਦੇ ਈਕੋਲੇ ਪੌਲੀਟੈਕਨਿਕ ਵਿਖੇ ਨਾਰੀ ਵਿਰੋਧੀ ਹਮਲੇ ਦੀ 35ਵੀਂ ਵਰ੍ਹੇਗੰਢ ਦੀ ਪੂਰਵ ਸੰਧਿਆ ‘ਤੇ ਲਿਆ ਗਿਆ। ਇਸ ਹਮਲੇ ਵਿੱਚ 14 ਔਰਤਾਂ ਦੀ ਮੌਤ ਹੋ ਗਈ ਸੀ। ਇਸ ਸਾਰੀ ਘਟਨਾ ਨੇ ਲੋਕਾਂ ‘ਤੇ ਡੂੰਘੇ ਜ਼ਖ਼ਮ ਛੱਡੇ।
ਜਨ ਸੁਰੱਖਿਆ ਮੰਤਰੀ ਡੋਮਿਨਿਕ ਲੇਬਲੈਂਕ ਨੇ ਕਿਹਾ ਕਿ ਸਾਡਾ ਟੀਚਾ ਇਹ ਯਕੀਨੀ ਬਣਾਉਣਾ ਹੈ ਕਿ ਕੈਨੇਡਾ ਵਿੱਚ ਦੁਬਾਰਾ ਗੋਲੀਬਾਰੀ ਨਾਲ ਕੋਈ ਵੀ ਭਾਈਚਾਰਾ, ਕੋਈ ਪਰਿਵਾਰ ਤਬਾਹ ਨਾ ਹੋਵੇ।ਕੈਨੇਡਾ ਵਿੱਚ ਮੁੜ ਗੋਲੀਬਾਰੀ ਦੀ ਕੋਈ ਘਟਨਾ ਨਾ ਵਾਪਰੇ। ਇਨ੍ਹਾਂ ਹਥਿਆਰਾਂ ਨੂੰ ਇਕੱਠਾ ਕਰਕੇ ਕੈਨੇਡਾ ਤੋਂ ਯੂਕਰੇਨ ਪਹੁੰਚਾਇਆ ਜਾਵੇਗਾ।
ਦੱਸ ਦਈਏ ਕਿ ਵੀਰਵਾਰ ਦੀ ਘੋਸ਼ਣਾ ਤੋਂ ਬਾਅਦ ਕੈਨੇਡੀਅਨ ਹੁਣ 1,800 ਤੋਂ ਵੱਧ ਕਿਸਮ ਦੇ ਹਥਿਆਰਾਂ ਦੀ ਖਰੀਦ, ਵੇਚ ਜਾਂ ਆਯਾਤ ਨਹੀਂ ਕਰ ਸਕਣਗੇ। ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਪਾਬੰਦੀਸ਼ੁਦਾ ਮਾਡਲਾਂ ਦੀਆਂ ਕਰੀਬ 14500 ਬੰਦੂਕਾਂ ਅਜੇ ਵੀ ਲੋਕਾਂ ਦੇ ਕਬਜ਼ੇ ‘ਚ ਹਨ। ਉਨ੍ਹਾਂ ਨੂੰ ਅਗਲੇ ਸਾਲ ਅਕਤੂਬਰ ਤੱਕ ਦਾ ਸਮਾਂ ਦਿੱਤਾ ਜਾਵੇਗਾ। ਇਸ ਤਹਿਤ ਇਹ ਲੋਕ ਬੰਦੂਕਾਂ ਵਾਪਸ ਕਰ ਸਕਦੇ ਹਨ ਅਤੇ ਇਸ ਦੇ ਬਦਲੇ ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/