Canada ‘ਚ ਵਾਲਮਾਰਟ ਸਟੋਰ ‘ਚੋਂ ਸਿੱਖ ਲੜਕੀ ਦੀ ਮਿਲੀ ਲਾਸ਼
ਨਵੀਂ ਦਿੱਲੀ, 24 ਅਕਤੂਬਰ (ਵਿਸ਼ਵ ਵਾਰਤਾ):- ਕੈਨੇਡਾ ਦੇ ਹੈਲੀਫੈਕਸ ‘ਚ ਵਾਲਮਾਰਟ ਸਟੋਰ ਦੇ ਵਾਕ-ਇਨ ਓਵਨ ‘ਚ 19 ਸਾਲਾ ਸਿੱਖ ਲੜਕੀ ਦੀ ਲਾਸ਼ ਮਿਲੀ। ਉਸ ਦੀ ਪਛਾਣ ਨਹੀਂ ਹੋ ਸਕੀ ਹੈ। ਉਹ ਸਟੋਰ ਵਿੱਚ ਕੰਮ ਕਰਦੀ ਸੀ। ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਨੀਵਾਰ ਰਾਤ ਕਰੀਬ 9.30 ਵਜੇ ਇਸ ਦੀ ਸੂਚਨਾ ਮਿਲੀ। ਉਸਦੀ ਲਾਸ਼ ਵਾਕ-ਇਨ ਓਵਨ ਵਿੱਚ ਪਈ ਸੀ। ਵਾਕ ਇਨ ਓਵਨ ਨੂੰ ਬੈਚ ਓਵਨ ਵੀ ਕਿਹਾ ਜਾਂਦਾ ਹੈ। ਇਹ ਇੱਕ ਪਹੀਏ ਵਾਲਾ ਰੈਕ ਹੈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਚੀਜ਼ਾਂ ਸੁੱਕੀਆਂ ਅਤੇ ਪਕਾਈਆਂ ਜਾਂਦੀਆਂ ਹਨ। ਇਹ ਅਕਸਰ ਸੁਪਰਮਾਰਕੀਟਾਂ ਵਰਗੀਆਂ ਥਾਵਾਂ ‘ਤੇ ਮਿਲਦੇ ਹਨ।
ਮੈਰੀਟਾਈਮ ਸਿੱਖ ਸੁਸਾਇਟੀ ਦੇ ਅਨਮੋਲਪ੍ਰੀਤ ਸਿੰਘ ਨੇ ਕਿਹਾ ਕਿ ਇਹ ਸਾਡੇ ਲਈ ਬਹੁਤ ਦੁੱਖ ਦੀ ਗੱਲ ਹੈ, ਕਿਉਂਕਿ ਉਹ ਚੰਗੇ ਭਵਿੱਖ ਲਈ ਆਈ ਸੀ ਅਤੇ ਉਸ ਦੀ ਜਾਨ ਚਲੀ ਗਈ। ਉਹ ਹਾਲ ਹੀ ਵਿੱਚ ਭਾਰਤ ਤੋਂ ਕੈਨੇਡਾ ਆਈ ਸੀ। ਸਟੋਰ ਸ਼ਨੀਵਾਰ ਰਾਤ ਤੋਂ ਬੰਦ ਹੈ ਅਤੇ ਜਾਂਚ ਚੱਲ ਰਹੀ ਹੈ। ਵਾਲਮਾਰਟ ਕੈਨੇਡਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਕੰਪਨੀ ਇਸ ਘਟਨਾ ਤੋਂ ਦੁਖੀ ਹੈ ਅਤੇ ਉਸਦੇ ਵਿਚਾਰ ਲੜਕੀ ਦੇ ਪਰਿਵਾਰ ਨਾਲ ਹਨ।