ਚੰਡੀਗੜ੍ਹ 29ਅਗਸਤ (ਵਿਸ਼ਵ ਵਾਰਤਾ): 2 ਸਿਤੰਬਰ ਹੋਣ ਜਾ ਰਹੇ ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਤੋਂ ਪਹਿਲਾਂ ਪੰਜਾਬ ਕੈਬਨਟ ਵੱਲੋਂ ਸੂਬੇ ਦੇ ਵਿੱਚ ਨਵੀਆਂ ਅਸਾਮੀਆਂ ਨੂੰ ਲੈ ਕੇ ਵੱਡਾ ਫੈਸਲਾ ਕੀਤਾ ਗਿਆ ਹੈ। ਇਹ ਫੈਸਲਾ ਪੰਜਾਬ ਵਿੱਚ ਸਿਵਲ ਸੇਵਾਵਾਂ ਸਬੰਧੀ ਨਵੀਆਂ ਅਸਾਮੀਆਂ ਸਿਰਜਣ ਦੇ ਸਬੰਧੀ ਲਿਆ ਗਿਆ ਹੈ। ਪੰਜਾਬ ਸਰਕਾਰ ਨੇ ਜਰੂਰਤ ਮੁਤਾਬਿਕ ਇਹਨਾਂ ਅਸਾਮੀਆਂ ਦੀ ਗਿਣਤੀ 310 ਤੋਂ ਵਧਾ ਕੇ 369 ਕਰਨ ਦਾ ਫੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ 2016 ਤੋਂ 2024 ਤੱਕ ਸਿਵਲ ਸੇਵਾਵਾਂ ‘ਚ ਕੋਈ ਨਵੀਂ ਪੋਸਟ ਨਹੀਂ ਸਿਰਜੀ ਗਈ ਸੀ ਜਿਲਾ ਮਲੇਰਕੋਟਲੇ ਦੇ ਸੈਸ਼ਨ ਡਿਵੀਜ਼ਨ ਵਿੱਚ 36 ਨਵੀਆਂ ਅਸਾਮੀਆਂ ਨੂੰ ਮਨਜ਼ੂਰ ਕੀਤਾ ਗਿਆ ਹੈ।
ਸਿਵਿਲ ਪ੍ਰਸਾਸ਼ਨ ‘ਚ ਅਫ਼ਸਰ ਦੀ ਗਿਣਤੀ ‘ਚ ਵਾਧਾ
ਪੰਜਾਬ ਕੈਬਨਟ ਮੀਟਿੰਗ ‘ਚ ਸਿਵਿਲ ਪ੍ਰਸ਼ਾਸਨ ਸੰਬੰਧੀ ਅਫਸਰਾ ਦੀਆਂ ਅਸਾਮੀਆਂ ਚ ਵਾਧਾ ਕਰਨ ਦਾ ਫੈਸਲਾ ਲਿਆ ਗਿਆ ਹੈ ਪੀਸੀਐਸ ਅਫਸਰਾਂ ਦੀ ਗਿਣਤੀ 310 ਤੋਂ ਵਧਾ ਕੇ 369 ਕਰ ਦਿੱਤੀ ਗਈ ਹੈ ਇਹ ਵਾਧਾ ਲਗਭਗ ਅੱਠ ਸਾਲ ਬਾਅਦ ਕੀਤਾ ਗਿਆ ਹੈ।
ਮਾਲੇਰਕੋਟਲਾ ‘ਚ ਨਵੀਂ ਸੈਸ਼ਨ ਡਿਵੀਜ਼ਨ ਦੀ ਸਥਾਪਨਾ
ਜਿਲਾ ਮਲੇਰਕੋਟਲਾ ਦੇ ਵਿੱਚ ਨਵੀਂ ਸੈਸ਼ਨ ਡਿਵੀਜ਼ਨ ਸਥਾਪਿਤ ਕਰਨ ਦਾ ਫੈਸਲਾ ਲਿਆ ਗਿਆ ਹੈ ਜਿਸ ਦੇ ਵਿੱਚ 36 ਨਵੀਆਂ ਪੋਸਟਾਂ ਪੈਦਾ ਕੀਤੀਆਂ ਗਈਆਂ ਹਨ।
ਪੰਚਾਇਤੀ ਰਾਜ ਐਕਟ ਦੇ ਵਿੱਚ ਬਦਲਾਅ
ਪੰਚਾਇਤੀ ਰਾਜ ਐਕਟ ਦੇ ਵਿੱਚ ਵੀ ਬਦਲਾਅ ਕਰਨ ਦਾ ਫੈਸਲਾ ਕੈਬਨਟ ਦੀ ਮੀਟਿੰਗ ਦੇ ਵਿੱਚ ਲਿਆ ਗਿਆ ਹੈ ਜਿਸ ਮੁਤਾਬਿਕ ਪੰਚਾਇਤੀ ਚੋਣਾਂ ਬਿਨਾਂ ਪਾਰਟੀ ਦੇ ਚੋਣ ਨਿਸ਼ਾਨ ਤੋਂ ਲੜੀਆਂ ਜਾਣਗੀਆਂ। ਪੰਚਾਇਤਾਂ ਦੇ ਵਿੱਚ 50 ਫ਼ੀਸਦ ਕੋਟਾ ਔਰਤਾਂ ਦੇ ਲਈ ਰਾਖਵਾਂ ਰੱਖਿਆ ਗਿਆ ਹੈ।
ਘੱਗਰ ਦੇ ਹੜਾ ਨੂੰ ਰੋਕਣ ਲਈ ਵੱਡਾ ਫੈਸਲਾ
ਘੱਗਰ ਦਰਿਆ ਵਿੱਚ ਆਉਂਦੇ ਹੜਾਂ ਦੇ ਹੱਲ ਵਜੋਂ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਪਿੰਡ ਚਾਂਦੁ ਦੀ 20 ਏਕੜ ਜਮੀਨ ਖਰੀਦ ਕੇ 40 ਫੁੱਟ ਡੂੰਘਾ ਛੱਪੜ ਬਣਾਇਆ ਜਾਵੇਗਾ। ਤਾ ਜੋ ਹੜਾ ਦੇ ਨੁਕਸਾਨ ਤੋਂ ਬਚਿਆ ਜਾ ਸਕੇ।
ਸਿਹਤ ਸੇਵਾਵਾਂ ‘ਚ 435 ਅਸਾਮੀਆਂ ਦਾ ਐਲਾਨ
ਇਸ ਤੋਂ ਇਲਾਵਾ 435 ਅਸਾਮੀਆਂ ਹਾਊਸ ਸਰਜਨ ਅਤੇ ਹਾਊਸ ਫਾਜ਼ਿਸ਼ੀਅਨ ਦੀਆਂ ਕੱਢੀਆਂ ਗਈਆਂ ਹਨ, ਜਿਨਾਂ ‘ਤੇ ਭਰਤੀ ਕੀਤੀ ਜਾਵੇਗੀ। ਇੱਕ ਮਹੱਤਵਪੂਰਨ ਫੈਸਲੇ ਦੇ ਵਿੱਚ 10 ਕੈਦੀਆਂ ਨੂੰ ਰਿਹਾਅ ਕਰਨ ਦਾ ਵੀ ਫੈਸਲਾ ਲਿਆ ਗਿਆ ਹੈ।