Budhlada : ਬੁਢਲਾਢਾ ਹਲਕੇ ਵਿੱਚ ਵਿਕਾਸ ਕਾਰਜਾਂ ਦਾ ਕੰਮ ਜ਼ੋਰਾਂ ‘ਤੇ
ਪ੍ਰਿੰਸੀਪਲ ਬੁੱਧ ਰਾਮ ਦੀਆਂ ਕੋਸ਼ਿਸ਼ਾਂ ਨੂੰ ਪਿਆ ਬੂਰ
ਚੰਡੀਗੜ੍ਹ, 15ਫਰਵਰੀ(ਵਿਸ਼ਵ ਵਾਰਤਾ) Budhlada : ਹਲਕਾ ਬੁਢਲਾਢਾ ਵਿੱਚ ਵਿਕਾਸ ਕਾਰਜਾਂ ਦਾ ਕੰਮ ਜ਼ੋਰਾਂ ਤੇ ਹੈ। ਬੁਢਲਾਢਾ ਤੋਂ MLA ਪ੍ਰਿੰਸੀਪਲ ਬੁੱਧ ਰਾਮ (Principal Budh Ram) ਦੀਆਂ ਕੋਸ਼ਿਸ਼ਾਂ ਸਦਕਾ ਹਲਕੇ ਵਿੱਚ ਵੱਡੇ ਪੱਧਰ ‘ਤੇ ਵਿਕਾਸ ਕਾਰਜ ਜਾਰੀ ਹੈ। ਬੀਤੇ ਦਿਨ ਉਹਨਾਂ ਦਾ ਇੱਥੋਂ ਦੇ ਪਿੰਡ ਹੀਰੋ ਖੁਰਦ ਵਿਖੇ ਸ਼ਾਨਦਾਰ ਧਰਮਸ਼ਾਲਾ ਬਣਾਉਣ ਤੇ ਸਨਮਾਨ ਕੀਤਾ ਗਿਆ।
ਇਸੇ ਲੜੀ ਵਿੱਚ ਉਹਨਾਂ ਵੱਲੋਂ ਬੁਢਲਾਢਾ ਹਲਕੇ ਦੇ ਪਿੰਡ ਧਰਮਪੁਰਾ ਵਿਖੇ ਇੱਕ ਕਮਿਉਨਿਟੀ ਹਾਲ ਦਾ ਉਦਘਾਟਨ ਕੀਤਾ ਗਿਆ ਹੈ। ਜਿਸ ਦੀ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ।
ਪ੍ਰਿੰਸੀਪਲ ਬੁੱਧ ਰਾਮ (Principal Budh Ram) ਨੇ ਤਸਵੀਰਾਂ ਸਾਝੀਆਂ ਕਰਦਿਆਂ ਲਿਖਿਆ “ਪਿੰਡ ਧਰਮਪੁਰਾ ਵਿਖੇ ਕਮਿਉਨਿਟੀ ਹਾਲ ਅੱਜ ਉਦਘਾਟਨ ਕੀਤਾ । ਪਿੰਡ ਦੇ ਸਰਪੰਚ ਸੁਖਜਿੰਦਰ ਸਿੰਘ ਸਰਪੰਚ, ਜਗਵਿੰਦਰ ਸਿੰਘ ਬਲਾਕ ਪ੍ਰਧਾਨ, ਜੱਸ ਸਿੰਘ ਪੰਚ , ਰਾਜਪਾਲ ਸਿੰਘ, ਕ੍ਰਿਸ਼ਨ ਸਿੰਘ ਅਤੇ ਵੱਡੀ ਗਿਣਤੀ ਵਿੱਚ ਮੁਹੱਲਾ ਨਿਵਾਸੀ ਮੌਜੂਦ ਸਨ ।”
ਇਸ ਤੋਂ ਇਲਾਵਾ ਪ੍ਰਿੰਸੀਪਲ ਬੁੱਧ ਰਾਮ(Principal Budh Ram) ਦੀਆਂ ਕੋਸ਼ਿਸ਼ਾਂ ਸਦਕਾ ਹੀ ਹਲਕੇ ਦੇ ਕਿਸਾਨਾਂ ਦੇ ਖੇਤਾਂ ਨੂੰ ਨਹਿਰੀ ਪਾਣੀ ਦੀ ਸਹੂਲਤ ਮਿਲੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/