Budhlada : MLA ਪ੍ਰਿੰਸੀਪਲ ਬੁੱਧ ਰਾਮ ਵੱਲੋਂ ਹਲਕੇ ਦੇ ਪਿੰਡਾਂ ‘ਚ ਵਿਕਾਸ ਕਾਰਜਾਂ ਦਾ ਕੰਮ ਜਾਰੀ
ਪਿੰਡਾਂ ਦੇ ਵਿਕਾਸ ਲਈ ਹਰ ਯਤਨ ਕਰਾਂਗੇ – ਬੁੱਧ ਰਾਮ
ਚੰਡੀਗੜ੍ਹ, 1ਮਾਰਚ(ਵਿਸ਼ਵ ਵਾਰਤਾ) Budhlada : ਬੁਢਲਾਢਾ ਤੋਂ MLA ਪ੍ਰਿੰਸੀਪਲ ਬੁੱਧ ਰਾਮ (Principal Budh Ram) ਦੀਆਂ ਕੋਸ਼ਿਸ਼ਾਂ ਸਦਕਾ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਵੱਡੇ ਪੱਧਰ ‘ਤੇ ਵਿਕਾਸ ਕਾਰਜਾਂ ਦਾ ਕੰਮ ਜਾਰੀ ਹੈ।
ਬੀਤੇ ਦਿਨ ਪ੍ਰਿੰਸੀਪਲ ਬੁੱਧ ਰਾਮ ਵੱਲੋਂ ਇਸੇ ਲੜੀ ਨੂੰ ਜਾਰੀ ਰੱਖਦਿਆਂ ਪਿੰਡ ਬਰੇਹ ਦੇ ਕਿਸਾਨਾਂ ਨੂੰ ਨਹਿਰੀ ਪਾਣੀ ਦੇਣ ਲਈ ਮੋਘਾ ਨੰਬਰ 7523 TR ਆਫ ਬੁਢਲਾਡਾ ਬਰਾਂਚ ਤੋਂ ਜਮੀਨ ਦੋਜ ਪਾਈਪ ਲਾਈਨ ਦਾ ਉਦਘਾਟਨ ਕੀਤਾ ਗਿਆ। ਜਿਸ ਦੀ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ। ਬੁੱਧ ਰਾਮ ਨੇ ਸੋਸ਼ਲ ਮੀਡੀਆ ਤੇ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ “ਪਿੰਡ ਬਰੇਹ ਦੇ ਕਿਸਾਨਾਂ ਨੂੰ ਨਹਿਰੀ ਪਾਣੀ ਦੇਣ ਲਈ ਮੋਘਾ ਨੰਬਰ 7523 TR ਆਫ ਬੁਢਲਾਡਾ ਬਰਾਂਚ ਤੋਂ ਜਮੀਨ ਦੋਜ ਪਾਈਪ ਲਾਈਨ ਦਾ ਉਦਘਾਟਨ ਕੀਤਾ ਗਿਆ । ਪਾਰਟੀ ਦੇ ਸੀਨੀਅਰ ਆਗੂ ਅਤੇ ਕਿਸਾਨ ਭਰਾ ਹਾਜ਼ਰ ਹੋਏ । ਇਸ ਨਾਲ ਕਈ ਸਾਲਾਂ ਤੋਂ ਜਿਨਾਂ ਖੇਤਾਂ ਨੂੰ ਪਾਣੀ ਨਹੀ ਮਿਲਿਆ ਸੀ , ਉਥੇ ਪਾਣੀ ਪਹੁੰਚਾਇਆ ਗਿਆ ਹੈ ।”
ਬੀਤੇ ਦਿਨ ਪ੍ਰਿੰਸੀਪਲ ਬੁੱਧ ਰਾਮ ( Budh Ram) ਵੱਲੋਂ ਪਿੰਡ ਮਘਾਣੀਆਂ ਵਿਖੇ ਨਵੀਂ ਬਣੀ ਧਰਮਸ਼ਾਲਾ ਦਾ ਉਦਘਾਟਨ ਕੀਤਾ ਗਿਆ। ਬੁੱਧ ਰਾਮ ਨੇ ਜਾਣਕਾਰੀ ਦਿੰਦਿਆਂ ਦੱਸਿਆ “ਪਿੰਡ ਮਘਾਣੀਆਂ ਵਿਖੇ ਨਵੀਂ ਬਣੀ ਧਰਮਸ਼ਾਲਾ ਦਾ ਅੱਜ ਉਦਘਾਟਨ ਕੀਤਾ ਅਤੇ ਪਿੰਡ ਦੇ ਕਾਫ਼ੀ ਗਿਣਤੀ ਵਿੱਚ ਆਏ ਲੋਕਾਂ ਨੂੰ ਸੰਬੋਧਨ ਕੀਤਾ ਕਿ ਭਗਵੰਤ ਮਾਨ ਦੀ ਸਰਕਾਰ ਵੱਲੋਂ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ । ਪਿੰਡਾਂ ਦੇ ਵਿਕਾਸ ਲਈ ਹਰ ਯਤਨ ਕਰਾਂਗੇ ।” ਵਿਕਾਸ ਕਾਰਜਾਂ ਦਾ ਕੰਮ ਜਾਰੀ ਰੱਖਦਿਆਂ ਬੁੱਧ ਰਾਮ ਵੱਲੋਂ ਪਿੰਡ ਬਰੇ ਵਿਖੇ ਧਰਮਸ਼ਾਲਾ ਦਾ ਕੰਮ ਪੂਰਾ ਕਰਵਾਇਆ ਗਿਆ ਹੈ। ਜਿਸਦੀ ਜਾਣਕਾਰੀ ਉਹਨਾਂ ਨੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ। ਬੁੱਧ ਰਾਮ ਨੇ ਜਾਣਕਾਰੀ ਸਾਂਝੀ ਕਰਦਿਆਂ ਲਿਖਿਆ “ਪਿੰਡ ਬਰੇ ਵਿਖੇ ਬੁਢਲਾਡਾ ਰੋਡ ਤੇ ਧਰਮਸ਼ਾਲਾ ਦਾ ਸ਼ੈੱਡ ਪਾਉਣ ਲਈ ਸਾਰੇ ਭਾਈਚਾਰੇ ਨੇ ਮੰਗ ਰੱਖੀ ਸੀ , ਜਿਸ ਨੁੰ ਪੂਰਾ ਕਰ ਦਿੱਤਾ ਹੈ ਅਤੇ ਵੱਡੀ ਪੱਧਰ ਤੇ ਸੰਗਤਾਂ ਵਿਚਕਾਰ ਸ਼ੈੱਡ ਦਾ ਉਦਘਾਟਨ ਕੀਤਾ ॥ ਪਿੰਡ ਇਕਾਈ ਦੇ ਸਾਰੇ ਵਰਕਰ ਅਤੇ ਪਿੰਡ ਦੇ ਸਰਪੰਚ ਪੰਚਾਇਤ ਸਮੇਤ ਹਾਜ਼ਰ ਸੀ ।” ਇਸ ਤੋਂ ਇਲਾਵਾ ਪ੍ਰਿੰਸੀਪਲ ਬੁੱਧ ਰਾਮ ਨੇ ਦੱਸਿਆ “ਜਿਲ੍ਹਾ ਪ੍ਰੀਸ਼ਦ ਬੱਛੋਆਣਾ ਜੋਨ ਦੇ ਵਰਕਰਾਂ/ ਸਰਪੰਚਾਂ ਦੀ ਮੀਟਿੰਗ ਕੀਤੀ ਗਈ, ਜਿਸ ਵਿੱਚ ਆਉਣ ਵਾਲੀਆਂ ਬਲਾਕ ਸੰਮਤੀ ਅਤੇ ਜਿਲ੍ਹਾ ਪ੍ਰੀਸ਼ਦ ਚੋਣਾਂ ਸਬੰਧੀ ਗੱਲਬਾਤ ਕੀਤੀ ਗਈ । ਸਟੇਜ ਦੀ ਕਾਰਵਾਈ ਹਰਵਿੰਦਰ ਸੇਖੋਂ ਅਤੇ ਪੰਚਾਇਤ ਯੂਨੀਅਨ ਦੇ ਪ੍ਰਧਾਨ ਰਜਿੰਦਰ ਕੁਮਾਰ ਧੰਨਵਾਦ ਕੀਤਾ।” ਇਸ ਤੋਂ ਇਲਾਵਾ ਬੁੱਧ ਰਾਮ ਵੱਲੋਂ ਪਿੰਡ ਬਰੇ ਦੇ ਸੀਨੀਅਰ ਪਾਰਟੀ ਆਗੂਆਂ ਦਾ ਧੰਨਵਾਦ ਕੀਤਾ ਗਿਆ, ਜਿਹਨਾਂ ਦੀਆਂ ਅਗਵਾਈ ਵਿੱਚ ਪਿੰਡ ਦੇ 25 ਪਰਿਵਾਰ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ। ਬੁੱਧ ਰਾਮ ਨੇ ਸੋਸ਼ਲ ਮੀਡੀਆ ਤੇ ਜਾਣਕਾਰੀ ਸਾਂਝੀ ਕਰਦਿਆਂ ਲਿਖਿਆ “ਪਿੰਡ ਬਰੇ ਵਿਖੇ ਪਾਰਟੀ ਦੇ ਸੀਨੀਅਰ ਆਗੂ ਹੈਰੀ ਗਿਲ , ਪ੍ਰੀਤ ਗਿੱਲ , ਸਿਕੰਦਰ ਸਿੰਘ , ਬਹਾਦਰ ਸਿੰਘ , ਗੁਰਤੇਜ ਸਿੰਘ , ਲੱਖਾ ਬਾਈ ਦੀ ਸੋਗ ਅਗਵਾਈ ਸਦਕਾ ਸਰਪੰਚ ਪ੍ਰਸ਼ੋਤਮ ਸਿੰਘ ਸਮੇਤ ਪੰਚਾਇਤ ਅਤੇ ਹੋਰ 25 ਪਰਿਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਈ ਅਤੇ ਇਸੇ ਤਰਾਂ ਰਮਦਾਸੀਆ ਧਰਮਸ਼ਾਲਾ ਵਿੱਚ ਵੀ 25 ਪਰਿਵਾਰਾਂ ਨੇ ਪਾਰਟੀ ਵਿੱਚ ਸ਼ਮੂਲੀਅਤ ਕੀਤੀ । ਸਾਰਿਆਂ ਦਾ ਧੰਨਵਾਦ ।” ਇਸੇ ਲੜੀ ਵਿੱਚ ਬੁੱਧ ਰਾਮ ਵੱਲੋਂ ਪਿੰਡ ਅਕਬਰਪੁਰ ਖੁਡਾਲ ਕ੍ਰਿਕਟ ਟੂਰਨਾਮੈਂਟ ਵਿੱਚ ਸ਼ਮੂਲੀਅਤ ਕੀਤੀ ਗਈ। ਉਹਨਾਂ ਨੇ ਦੱਸਿਆ ਕਿ “ਪਿੰਡ ਅਕਬਰਪੁਰ ਖੁਡਾਲ ਕ੍ਰਿਕਟ ਟੂਰਨਾਮੈਂਟ ਦਾ ਅਨੰਦ ਮਾਣਿਆ ਅਤੇ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ ਅਤੇ ਖੇਡ ਸਹੂਲਤਾਂ ਦੇਣ ਦਾ ਵੀ ਵਾਅਦਾ ਕੀਤਾ”