BREAKING NEWS :ਪੰਜਾਬ ਦੀਆਂ ਨਗਰ ਨਿਗਮ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ
ਸਾਬਕਾ ਮੇਅਰ ਸਮੇਤ ਸਾਬਕਾ ਮੰਤਰੀ ਦੀ ਪਤਨੀ ਨੂੰ ਝੱਲਣੀ ਪਈ ਨਮੋਸ਼ੀ ; ਪਟਿਆਲਾ ‘ਚ ਆਪ ਜਿੱਤੀ
ਚੰਡੀਗੜ੍ਹ, 21ਦਸੰਬਰ(ਵਿਸ਼ਵ ਵਾਰਤਾ) ਪੰਜਾਬ ਦੀਆਂ 5 ਨਗਰ ਨਿਗਮਾਂ ‘ਚ ਵੋਟਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਮਮਤਾ ਆਸ਼ੂ ਲੁਧਿਆਣਾ ਤੋਂ ਹਾਰ ਗਈ ਹੈ। ਉਹਨਾਂ ਨੂੰ ‘ਆਪ’ ਦੇ ਗੁਰਪ੍ਰੀਤ ਬੱਬਰ ਤੋਂ ਹਾਰ ਮਿਲੀ ਹੈ।
ਜਲੰਧਰ ਵਿੱਚ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋਏ ਸਾਬਕਾ ਮੇਅਰ ਜਗਦੀਸ਼ ਰਾਜਾ ਅਤੇ ਉਨ੍ਹਾਂ ਦੀ ਪਤਨੀ ਚੋਣ ਹਾਰ ਗਏ ਹਨ। ਪਟਿਆਲਾ ‘ਚ ‘ਆਪ’ ਦੀ ਜਿੱਤ ਹੋਈ ਹੈ।
ਫਗਵਾੜਾ ਵਿੱਚ ਕਾਂਗਰਸ ਸਭ ਤੋਂ ਵੱਡੀ ਪਾਰਟੀ ਬਣ ਗਈ ਹੈ। ਫਗਵਾੜਾ ਵਿੱਚ ਆਪ 12, ਕਾਂਗਰਸ 22, ਭਾਜਪਾ 5, ਅਕਾਲੀ ਦਲ 2, ਬਸਪਾ 1 ਅਤੇ 3 ਆਜ਼ਾਦ ਉਮੀਦਵਾਰ ਜੇਤੂ ਰਹੇ ਹਨ। ਇਸ ਤੋਂ ਇਲਾਵਾ ਲੁਧਿਆਣਾ ਵਿੱਚ ਵਾਰਡ ਨੰਬਰ 84 ਤੋਂ ਸਾਬਕਾ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ ਜੇਤੂ ਰਹੇ ਹਨ।
ਪਟਿਆਲਾ ਵਿੱਚ ‘ਆਪ’ ਨੂੰ 45, ਭਾਜਪਾ ਨੂੰ 4, ਕਾਂਗਰਸ ਅਤੇ ਅਕਾਲੀ ਦਲ ਨੂੰ 3-3 ਸੀਟਾਂ ਮਿਲੀਆਂ ਹਨ। ਇੱਥੇ 7 ਵਾਰਡਾਂ ਵਿੱਚ ਚੋਣਾਂ ਨਹੀਂ ਹੋਈਆਂ। ਜੇਕਰ ਗੱਲ ਕਰੀਏ ਅੰਮ੍ਰਿਤਸਰ ਦੀ ਤਾਂ ਇੱਥੇ 16 ਵਾਰਡਾਂ ਦੇ ਨਤੀਜਿਆਂ ਵਿੱਚ 7 ਵਿੱਚ ਕਾਂਗਰਸ ਜੇਤੂ ਆਪ 4 ‘ਤੇ ਜਿੱਤੇ। ਭਾਜਪਾ ਨੇ 1 ਅਤੇ ਆਜ਼ਾਦ 4 ਜਿੱਤੇ ਹਨ। ਜਲੰਧਰ ਵਿੱਚ ‘ਆਪ’ ਨੇ 9, ਕਾਂਗਰਸ ਨੇ 3 ਅਤੇ ਭਾਜਪਾ ਨੇ 1 ਸੀਟ ਜਿੱਤੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/