Breaking News: ਰਾਜ ਚੋਣ ਕਮਿਸ਼ਨ ਨੇ ਆਦਰਸ਼ ਚੋਣ ਜ਼ਾਬਤਾ ਹਟਾਇਆ
ਚੰਡੀਗੜ੍ਹ, 24 ਦਸੰਬਰ 2024 (ਵਿਸ਼ਵ ਵਾਰਤਾ):- ਪੰਜਾਬ ਰਾਜ ਚੋਣ ਕਮਿਸ਼ਨ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਆਦਰਸ਼ ਚੋਣ ਜ਼ਾਬਤਾ ਜੋ ਕਿ 08.12.2024 ਤੋਂ ਪੰਜਾਬ ਰਾਜ ਦੀਆਂ ਵੱਖ-ਵੱਖ ਨਗਰ ਪਾਲਿਕਾਵਾਂ ਦੀਆਂ ਆਮ/ਜ਼ਿਮਨੀ ਚੋਣਾਂ ਦੇ ਮੱਦੇਨਜ਼ਰ ਚੋਣ ਪ੍ਰੋਗਰਾਮ ਦੇ ਐਲਾਨ ਉਪਰੰਤ ਲਾਗੂ ਕੀਤਾ ਗਿਆ ਸੀ, ਹੁਣ ਚੋਣਾਂ ਦੀ ਸਮਾਪਤੀ ਤੋਂ ਬਾਅਦ, ਰਾਜ ਵਿੱਚ ਸਬੰਧਤ ਨਗਰ ਪਾਲਿਕਾਵਾਂ ਦੇ ਮਾਲ ਅਸਟੇਟ ਵਿੱਚ ਤੁਰੰਤ ਪ੍ਰਭਾਵ ਤੋਂ ਹਟਾਇਆ ਜਾਂਦਾ ਹੈ ।