Breaking News : ਲੋਕ ਸੰਪਰਕ ਵਿਭਾਗ ਵਿੱਚ ਤਰੱਕੀਆਂ
2 ਜੁਆਇੰਟ ਡਾਇਰੈਕਟਰ ਬਣੇ ਐਡੀਸ਼ਨਲ ਡਾਇਰੈਕਟਰ
ਵਿਭਾਗ ‘ਚ ਹੋਰ ਤਰੱਕੀਆਂ ਛੇਤੀ
ਚੰਡੀਗੜ੍ਹ, 21ਮਾਰਚ(ਵਿਸ਼ਵ ਵਾਰਤਾ) Breaking News : ਲੋਕ ਸੰਪਰਕ ਵਿਭਾਗ ਵਿੱਚ 2 ਜੁਆਇੰਟ ਡਾਇਰੈਕਟਰਾਂ ਨੂੰ ਤਰੱਕੀ ਦੇ ਕੇ ਐਡੀਸ਼ਨਲ ਡਾਇਰੈਕਟਰ ਵਜੋਂ ਪਦਉਨਤ ਕੀਤਾ ਗਿਆ ਹੈ। ਜੁਆਇੰਟ ਡਾਇਰੈਕਟਰ ਹਰਜੀਤ ਸਿੰਘ ਗਰੇਵਾਲ ਅਤੇ ਰਣਦੀਪ ਸਿੰਘ ਆਹਲੂਵਾਲਿਆ ਨੂੰ ਤਰੱਕੀ ਦੇ ਕੇ ਐਡੀਸ਼ਨਲ ਡਾਇਰੈਕਟਰ ਬਣਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਵਿਭਾਗ ਦੀ DPC(Departmental Promotion Committee) ਦੀ ਇੱਕ ਮੀਟਿੰਗ ਵਿਭਾਗ ਦੇ ਸਕੱਤਰ ਮਲਵਿੰਦਰ ਸਿੰਘ ਜੱਗੀ (IAS) ਦੀ ਚੇਅਰਮੈਨਸ਼ਿਪ ਹੇਠ ਹੋਈ। ਜਿਸ ਵਿੱਚ ਉਕਤ ਦੋਨਾਂ ਅਧਿਕਾਰੀਆਂ ਨੂੰ ਤਰੱਕੀ ਦੇਣ ਦਾ ਫੈਸਲਾ ਲਿਆ ਗਿਆ। ਹੋਰ ਮਿਲੀ ਜਾਣਕਾਰੀ ਅਨੁਸਾਰ ਛੇਤੀ ਦੀ ਵਿਭਾਗ ਵਿੱਚ ਹੋਰ ਵੱਡੇ ਪੱਧਰ ਤੇ ਤਰੱਕੀਆਂ ਕੀਤੀਆਂ ਜਾ ਰਹੀਆਂ ਹਨ। ਜਿਸ ਸੰਬੰਧ ਵਿੱਚ ਜਲਦੀ ਹੀ DPC ਮੀਟਿੰਗ ਬੁਲਾਈ ਜਾ ਰਹੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/