Breaking News : NSA ‘ਚ ਵਾਧੇ ਖਿਲਾਫ ਅੰਮ੍ਰਿਤਪਾਲ ਨੇ ਪੰਜਾਬ ਸਰਕਾਰ ਨੂੰ ਹਾਈਕੋਰਟ ‘ਚ ਦਿੱਤੀ ਚੁਣੌਤੀ
ਚੰਡੀਗੜ੍ਹ, 20ਜੁਲਾਈ (ਵਿਸ਼ਵ ਵਾਰਤਾ)Breaking News: ਅਸਮ ਦੀ ਡਿਬਰੂਗੜ ਜੇਲ ਦੇ ਵਿੱਚ ਐਨਐਸਏ ਦੇ ਤਹਿਤ ਬੰਦ ਅੰਮ੍ਰਿਤਪਾਲ ਸਿੰਘ ਨੇ ਹਿਰਾਸਤ ਦੀ ਸਮਾਂ-ਸੀਮਾ ਵਧਾਏ ਜਾਣ ਨੂੰ ਲੈ ਕੇ ਪੰਜਾਬ ਸਰਕਾਰ ਦੇ ਖਿਲਾਫ ਹਾਈਕੋਰਟ ਦੇ ਵਿੱਚ ਚੁਣੌਤੀ ਦਿੱਤੀ ਹੈ। ਅੰਮ੍ਰਿਤਪਾਲ ਨੇ ਅਦਾਲਤ ਦੇ ਵਿੱਚ ਇਹ ਦਲੀਲ ਦਿੱਤੀ ਹੈ ਕਿ ਸਰਕਾਰ ਇਹ ਦੁਸ਼ ਪ੍ਰਚਾਰ ਕਰ ਰਹੀ ਹੈ ਕਿ ਉਹਨਾਂ ਦਾ ਸੰਵਿਧਾਨ ਦੇ ਵਿੱਚ ਵਿਸ਼ਵਾਸ ਨਹੀਂ ਹੈ ਜਦਕਿ ਉਹਨਾਂ ਨੇ ਸੰਵਿਧਾਨ ਦੀ ਸੋਹੁੰ ਚੁੱਕੀ ਹੈ। ਅੰਮ੍ਰਿਤਪਾਲ ਸਿੰਘ ਵੱਲੋਂ ਹਾਈਕੋਰਟ ‘ਚ ਪਾਈ ਯਾਚਿਕਾ ਦੀ ਅਗਲੇ ਹਫਤੇ ਸੁਣਵਾਈ ਹੋਣ ਦੀ ਸੰਭਾਵਨਾ ਹੈ। ਅੰਮ੍ਰਿਤਪਾਲ ਸਿੰਘ ਨੇ ਕਿਹਾ ਹੈ ਕਿ ਸੂਬਾ ਸਰਕਾਰ ਦੇ ਗਲਤ ਪ੍ਰਚਾਰ ਨੂੰ ਲੋਕਸਭਾ ਚੋਣਾਂ ਦੇ ਵਿੱਚ ਲੋਕਾਂ ਨੇ ਗਲਤ ਸਾਬਤ ਕਰ ਦਿੱਤਾ ਹੈ। ਉਹਨਾਂ ਦੇ ਇਲਜ਼ਾਮ ਨੇ ਕਿ ਸੂਬਾ ਸਰਕਾਰ ਇਹ ਪ੍ਰਚਾਰ ਕਰ ਰਹੀ ਹੈ ਕਿ ਅੰਮ੍ਰਿਤਪਾਲ ਸਿੰਘ ਦਾ ਸੰਵਿਧਾਨ ਦੇ ਵਿੱਚ ਵਿਸ਼ਵਾਸ ਨਹੀਂ ਹੈ ਜਦਕਿ ਉਹਨਾਂ ਨੇ ਸੰਵਿਧਾਨ ਦੇ ਪ੍ਰਤੀ ਨਿਸ਼ਠਾ ਰੱਖਣ ਦੀ ਸੋਹੁੰ ਖਾਧੀ ਹੈ। ਉਹਨਾਂ ਕਿਹਾ ਕਿ ਲੋਕ ਸਭਾ ਦਾ ਮੈਂਬਰ ਚੁਣੇ ਜਾਣ ਤੋਂ ਬਾਅਦ ਉਹਨਾਂ ਨੇ ਭਾਰਤ ਦੇ ਸੰਵਿਧਾਨ ਦੀ ਦੂਸਰੀ ਵਾਰ ਸੌਂ ਖਾਧੀ ਹੈ ਅਤੇ ਆਪਣੇ ਹਲਕੇ ਦਾ ਅਗਵਾਈ ਕਰਨ ਦਾ ਅਧਿਕਾਰ ਹਾਸਲ ਕੀਤਾ ਹੈ। ਅੰਮ੍ਰਿਤਪਾਲ ਸਿੰਘ ਨੇ ਆਪਣੀ ਯਾਚਿਕਾ ‘ਚ ਕਿਹਾ ਹੈ ਕਿ ਉਹਨਾਂ ਦੇ ਉੱਪਰ ਐਨਐਸਏ ਤਹਿਤ ਲਗਾਏ ਗਏ ਇਲਜ਼ਾਮ ਬੇਬੁਨਿਆਦ ਨੇ ਅਤੇ ਐਨਐਸਏ ਦੀ ਸਮਾਂ ਸੀਮਾ ਵਧਾਏ ਜਾਣਾ ਵੀ ਖੁਫੀਆ ਸੂਚਨਾਵਾਂ ਤੇ ਅਧਾਰਿਤ ਸੀ। ਇਹ ਸਾਰਾ ਕੁਝ ਅਸ ਸੰਵਿਧਾਨਿਕ ਅਤੇ ਕਾਨੂੰਨ ਦੇ ਖਿਲਾਫ ਹੈ।