BREAKING NEWS : ਮੋਗਾ ਸੈਕਸ ਸਕੈਂਡਲ ; ਅਦਾਲਤ ਨੇ ਤਤਕਾਲੀ SSP ਸਮੇਤ ਦੋਸ਼ੀਆਂ ਨੂੰ ਸੁਣਾਈ 5-5 ਸਾਲ ਦੀ ਸਜ਼ਾ
ਚੰਡੀਗੜ੍ਹ, 7ਅਪ੍ਰੈਲ(ਵਿਸ਼ਵ ਵਾਰਤਾ) BREAKING NEWS : ਪੰਜਾਬ ਵਿੱਚ ਵਾਪਰੇ 18 ਸਾਲ ਪੁਰਾਣੇ ਮੋਗਾ ਸੈਕਸ ਸਕੈਂਡਲ ਮਾਮਲੇ ਦਾ ਅੱਜ ਮੋਹਾਲੀ ਦੀ ਸੀਬੀਆਈ ਕੋਰਟ ਵੱਲੋਂ ਫੈਸਲਾ ਸੁਣਾਇਆ ਗਿਆ ਹੈ। ਮੋਹਾਲੀ ਦੀ ਸੀਬੀਆਈ ਕੋਰਟ ਨੇ ਮੋਗਾ ਸੈਕਸ ਸਕੈਂਡਲ ‘ਚ ਸਜ਼ਾ ਦਾ ਐਲਾਨ ਕਰਦੇ ਹੋਏ ਤਿੰਨ ਦੋਸ਼ੀਆਂ ਨੂੰ 5-5 ਸਾਲ ਤੇ ਇਕ ਨੂੰ 8 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ ਕੋਰਟ ਨੇ ਤਤਕਾਲੀ ਐੱਸਐੱਚਓ ਰਮਨ ਕੁਮਾਰ ਨੂੰ 3 ਲੱਖ ਜਦਕਿ ਬਾਕੀਆਂ ਨੂੰ 2-2 ਲੱਖ ਦਾ ਜੁਰਮਾਨਾ ਲਗਾਇਆ ਹੈ।
ਇਸ ਸਕੈਂਡਲ ‘ਚ ਤਤਕਾਲੀ ਐੱਸਐੱਸਪੀ ਮੋਗਾ ਦਵਿੰਦਰ ਸਿੰਘ ਗਰਚਾ, ਤਤਕਾਲੀ ਐਸਪੀ (ਹੈੱਡਕੁਆਰਟਰ) ਮੋਗਾ ਪਰਮਦੀਪ ਸਿੰਘ ਸੰਧੂ, ਤਤਕਾਲੀ ਐਸਐਚਓ ਥਾਣਾ ਸਿਟੀ ਮੋਗਾ ਰਮਨ ਕੁਮਾਰ ਤੇ ਇੰਸਪੈਕਟਰ ਅਮਰਜੀਤ ਸਿੰਘ ਸ਼ਾਮਲ ਹਨ। ਦੱਸ ਦੇਈਏ ਕਿ 29 ਮਾਰਚ ਨੂੰ ਅਦਾਲਤ ਨੇ ਇਸ ਮਾਮਲੇ ਵਿਚ ਚਾਰਾਂ ਨੂੰ ਦੋਸ਼ੀ ਠਹਿਰਾਇਆ ਸੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/