Breaking News: ਗੁਜਰਾਤ ਦੇ ਪੋਰਬੰਦਰ ਤੋਂ ਵੱਡੀ ਮਾਤਰਾ ‘ਚ ਨਸ਼ੀਲੇ ਪਦਾਰਥ ਬਰਾਮਦ
– 700 ਕਰੋੜ ਰੁਪਏ ਦੱਸੀ ਜਾ ਰਹੀ ਹੈ ਕੀਮਤ
ਗੁਜਰਾਤ, 15 ਨਵੰਬਰ (ਵਿਸ਼ਵ ਵਾਰਤਾ) : ਭਾਰਤੀ ਤੱਟ ਰੱਖਿਅਕ ਅਤੇ ਗੁਜਰਾਤ ਏਟੀਐਸ ਨੇ ਸ਼ੁੱਕਰਵਾਰ ਨੂੰ ਗੁਜਰਾਤ ਦੇ ਪੋਰਬੰਦਰ ਤੱਟ ਤੋਂ 500 ਕਿਲੋਗ੍ਰਾਮ ਨਸ਼ੀਲੇ ਪਦਾਰਥ ਜ਼ਬਤ ਕੀਤੇ ਹਨ। ਇਸ ਦੀ ਕੀਮਤ 700 ਕਰੋੜ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ। ਟੀਮ ਨੇ ਵੀਰਵਾਰ-ਸ਼ੁੱਕਰਵਾਰ ਦੀ ਦਰਮਿਆਨੀ ਰਾਤ ਨੂੰ ਇਹ ਕਾਰਵਾਈ ਕੀਤੀ ਗਈ। ਫਿਲਹਾਲ ਕਿਸ਼ਤੀ ਨੂੰ ਪੋਰਬੰਦਰ ਲਿਆਂਦਾ ਜਾ ਰਿਹਾ ਹੈ। ਇਸ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਕੇ ਪੂਰੀ ਜਾਣਕਾਰੀ ਦਿੱਤੀ ਜਾਵੇਗੀ।
ਦੱਸ ਦਈਏ ਕਿ ਗੁਜਰਾਤ ਏਟੀਐਸ ਦੀ ਕਾਰਵਾਈ ‘ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵਿੱਟਰ ‘ਤੇ ਲਿਖਿਆ ਕਿ “ਪ੍ਰਧਾਨ ਮੰਤਰੀ ਦੇ ਨਸ਼ਾ ਮੁਕਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਦੇ ਹੋਏ, ਸਾਡੀਆਂ ਏਜੰਸੀਆਂ ਨੇ ਗੁਜਰਾਤ ਵਿੱਚ ਇੱਕ ਅੰਤਰਰਾਸ਼ਟਰੀ ਨਸ਼ਾ ਤਸਕਰੀ ਗਿਰੋਹ ਦਾ ਪਰਦਾਫਾਸ਼ ਕੀਤਾ ਅਤੇ ਵੱਡੀ ਮਾਤਰਾ ‘ਚ ਪਾਬੰਦੀਸ਼ੁਦਾ ਮੈਥ ਬਰਾਮਦ ਕੀਤੀ। NCB, ਭਾਰਤੀ ਜਲ ਸੈਨਾ ਅਤੇ ਗੁਜਰਾਤ ਪੁਲਿਸ ਦੁਆਰਾ ਸੰਚਾਲਿਤ ਸੰਯੁਕਤ ਆਪ੍ਰੇਸ਼ਨ ਇਸ ਸੁਪਨੇ ਪ੍ਰਤੀ ਸਾਡੀ ਵਚਨਬੱਧਤਾ ਅਤੇ ਇਸ ਨੂੰ ਪ੍ਰਾਪਤ ਕਰਨ ਲਈ ਸਾਡੀਆਂ ਏਜੰਸੀਆਂ ਵਿਚਕਾਰ ਨਿਰਵਿਘਨ ਤਾਲਮੇਲ ਦੀ ਇੱਕ ਸ਼ਾਨਦਾਰ ਉਦਾਹਰਣ ਹੈ। ਇਸ ਇਤਿਹਾਸਕ ਸਫਲਤਾ ਲਈ ਮੈਂ ਏਜੰਸੀਆਂ ਨੂੰ ਦਿਲੋਂ ਵਧਾਈ ਦਿੰਦਾ ਹਾਂ।”
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/