Breaking News : ਵੱਡਾ ਹਾਦਸਾ ; ਬੱਸ ਨਾਲ ਟਕਰਾਉਣ ਤੋਂ ਬਾਅਦ ਗੈਸ ਟੈਂਕਰ ਫਟਿਆ, 4 ਦੀ ਮੌਤ
ਚੰਡੀਗੜ੍ਹ, 20ਦਸੰਬਰ(ਵਿਸ਼ਵ ਵਾਰਤਾ) ਜੈਪੁਰ-ਅਜਮੇਰ ਹਾਈਵੇਅ ‘ਤੇ ਵੱਡਾ ਹਾਦਸਾ ਵਾਪਰਿਆ ਹੈ।ਇੱਕ ਬੱਸ ਦੀ ਟੱਕਰ ਤੋਂ ਬਾਅਦ ਟੈਂਕਰ ‘ਚ ਧਮਾਕਾ ਹੋ ਗਿਆ, ਇਸ ਹਾਦਸੇ ਕਾਰਨ 15 ਗੱਡੀਆਂ ਨੂੰ ਅੱਗ ਲੱਗ ਗਈ। ਇਸ ਘਟਨਾ ‘ਚ 4 ਲੋਕਾਂ ਦੀ ਮੌਤ ਹੋ ਗਈ ਜਦਕਿ 20-25 ਲੋਕ ਜ਼ਖਮੀ ਹੋਏ ਹਨ।
ਰਾਜਸਥਾਨ ਦੇ ਜੈਪੁਰ ਦੇ ਭੰਕਰੋਟਾ ਵਿੱਚ ਇੱਕ ਪੈਟਰੋਲ ਪੰਪ ਦੇ ਕੋਲ ਇੱਕ ਗੈਸ ਟੈਂਕਰ ਵਿੱਚ ਧਮਾਕੇ ਤੋਂ ਬਾਅਦ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ 4 ਲੋਕਾਂ ਦੀ ਮੌਤ ਹੋ ਗਈ, ਜਦਕਿ 24 ਲੋਕਾਂ ਦੇ ਝੁਲਸਣ ਦੀ ਖਬਰ ਹੈ। ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ। ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ 22 ਗੱਡੀਆਂ ਮੌਕੇ ‘ਤੇ ਮੌਜੂਦ ਸਨ। ਪੰਜ ਐਂਬੂਲੈਂਸ ਅਤੇ ਸਿਵਲ ਡਿਫੈਂਸ ਟੀਮ ਮੌਕੇ ‘ਤੇ ਪਹੁੰਚ ਗਈ। ਜਿਸ ਤੋਂ ਬਾਅਦ ਅੱਗ ਬੁਝਾਈ ਗਈ। ਇਸ ਦੇ ਨਾਲ ਹੀ ਬਚਾਅ ਕਾਰਜ ਵੀ ਤੇਜ਼ੀ ਨਾਲ ਚੱਲ ਰਿਹਾ ਹੈ। ਅੱਗ ਨਾਲ ਦਸ ਤੋਂ ਬਾਰਾਂ ਸੀਐਨਜੀ ਗੱਡੀਆਂ ਸੜ ਗਈਆਂ ਹਨ।
ਗੱਡੀਆਂ ਨਾਲ ਭਰੇ ਗੋਦਾਮ ਨੂੰ ਵੀ ਅੱਗ ਲੱਗ ਗਈ। ਦਰਜਨਾਂ ਵਾਹਨਾਂ ਨੂੰ ਇੱਕੋ ਸਮੇਂ ਅੱਗ ਲੱਗੀ ਹੋਈ ਹੈ। ਇਕ ਗੈਸ ਟੈਂਕਰ ਅਤੇ ਦੂਜੇ ਟਰੱਕ ਵਿਚਾਲੇ ਟੱਕਰ ਹੋ ਗਈ। ਜਿਸ ਤੋਂ ਬਾਅਦ ਇਕ ਤੋਂ ਬਾਅਦ ਇਕ ਧਮਾਕੇ ਹੋਏ। ਧਮਾਕੇ ਦੀ ਲਪੇਟ ‘ਚ ਆਸ-ਪਾਸ ਦੇ ਵਾਹਨ ਵੀ ਨੁਕਸਾਨੇ ਗਏ। ਬੱਸ ਦੀਆਂ ਸਵਾਰੀਆਂ ਨੇ ਹੇਠਾਂ ਉਤਰ ਕੇ ਆਪਣੀ ਜਾਨ ਬਚਾਈ। ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ। ਫਾਇਰ ਫਾਈਟਰਜ਼, ਸਿਵਲ ਡਿਫੈਂਸ ਪੁਲਸ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਵਾਹਨਾਂ ‘ਚ ਫਸੇ ਲੋਕਾਂ ਨੂੰ ਬਾਹਰ ਕੱਢਿਆ ਗਿਆ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/