Breaking News: 17 ਦਸੰਬਰ ਨੂੰ ਇਸ ਪੰਥਕ ਆਗੂਆਂ ਦਾ ਉੱਚ ਪੱਧਰੀ ਵਫ਼ਦ ਸ ਜਗਜੀਤ ਸਿੰਘ ਡੱਲੇਵਾਲ ਨਾਲ਼ ਮੁਲਾਕਾਤ ਕਰੇਗਾ : ਭਾਈ ਮੋਹਕਮ ਸਿੰਘ, ਭੋਮਾ, ਸਖੀਰਾ
ਜੇਕਰ ਡੱਲੇਵਾਲ ਦਾ ਕੋਈ ਜਾਨੀ ਨੁਕਸਾਨ ਹੋਇਆ ਤਾਂ ਸਾਰਾ ਪੰਜਾਬ ਸੜਕਾਂ ਤੇ ਆ ਜਾਵੇਗਾ
ਚੰਡੀਗੜ੍ਹ, 16 ਦਸੰਬਰ (ਵਿਸ਼ਵ ਵਾਰਤਾ):- ਸਰਬੱਤ ਖਾਲਸਾ ਦੇ ਮੁੱਖ ਪ੍ਰਬੰਧਕ , ਦਮਦਮੀ ਟਕਸਾਲ ਦੇ ਆਗੂ ਭਾਈ ਮੋਹਕਮ ਸਿੰਘ , ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ, ਪੰਥਕ ਆਗੂ , ਭਾਈ ਜਰਨੈਲ ਸਿੰਘ ਸਖੀਰਾ ਨੇ ਇੱਕ ਸਾਂਝੇ ਲਿਖਤੀ ਬਿਆਨ ਰਾਹੀਂ ਕੇਂਦਰ ਸਰਕਾਰ ਨੂੰ ਸੁਚੇਤ ਕਰਦਿਆਂ ਕਿਹਾ ਜੇਕਰ ਕਿਸਾਨੀ ਹਿੱਤਾਂ ਲਈ ਮਰਨ ਵਰਤ ਤੇ ਬੈਠੇ ਕਿਸਾਨ ਆਗੂ ਸ ਜਗਜੀਤ ਸਿੰਘ ਡੱਲੇਵਾਲ ਦਾ ਕੋਈ ਜਾਨੀ ਨੁਕਸਾਨ ਹੋਇਆ ਤਾਂ ਸਾਰਾ ਪੰਜਾਬ ਸੜਕਾਂ ਤੇ ਆ ਜਾਵੇਗਾ।
ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਜਿਨ੍ਹਾਂ ਮੰਗਾਂ ਨੂੰ ਲੈ ਕੇ ਸ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਤੇ ਬੈਠੇ ਹਨ। ਉਹ ਮੰਗਾਂ ਕੇਂਦਰ ਸਰਕਾਰ ਨੂੰ ਤੁਰੰਤ ਮੰਨਕੇ ਸ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਬਚਾਉਣੀ ਚਾਹੀਦੀ । ਉਹਨਾਂ ਕਿਹਾ ਜੇਕਰ ਕੇਂਦਰ ਸਰਕਾਰ ਦੀ ਅਣਗਹਿਲੀ ਕਰਕੇ ਜਾਂ ਮੈਂ ਨਾ ਮਾਨੂੰ ਦੀ ਨੀਤੀ ਤਹਿਤ ਸ ਜਗਜੀਤ ਸਿੰਘ ਡੱਲੇਵਾਲ ਦਾ ਕੋਈ ਜਾਨੀ ਨੁਕਸਾਨ ਹੋਇਆ ਤਾਂ ਸਾਰੇ ਦੇਸ਼ ਦਾ ਕਿਸਾਨੀ ਸੰਘਰਸ਼ ਇੱਕ ਵਾਰ ਫਿਰ ਦਿੱਲੀ ਦੀਆਂ ਬਰੂਹਾਂ ਤੇ ਆ ਜਾਵੇਗਾ। ਉਹਨਾਂ ਕਿਹਾ ਡੱਲੇਵਾਲ ਪਹਿਲਾਂ ਹੀ ਕੈਂਸਰ ਦਾ ਮਰੀਜ਼ ਹੈ ਮਰਨ ਵਰਤ ਕਰਕੇ ਉਸ ਦਾ ਕਦੇ ਵੀ ਹਾਰਟ ਅਟੈਕ ਨਾਲ ਜਾਨੀ ਨੁਕਸਾਨ ਹੋ ਸਕਦਾ ਹੈ ।
ਉਹਨਾਂ ਕਿਹਾ ਕੇਂਦਰ ਸਰਕਾਰ ਦੀ ਕਿਸਾਨ ਮਾਰੂ ਨੀਤੀਆਂ ਤਹਿਤ ਦੇਸ਼ ਦਾ ਢਿੱਡ ਭਰਨ ਵਾਲਾ ਕਿਸਾਨ ਜਿਥੇ ਅੱਜ ਖ਼ੁਦਕੁਸ਼ੀਆਂ ਦੇ ਰਾਹ ਪਿਆ ਹੈ । ਉਥੇ ਉਹਨਾਂ ਦੇ ਕਿਸਾਨ ਆਗੂ ਸ ਜਗਜੀਤ ਸਿੰਘ ਡੱਲੇਵਾਲ ਨੂੰ ਵੀ ਕਿਸਾਨੀ ਹਿੱਤਾਂ ਕਾਰਨ ਆਪਣੀ ਜਾਨ ਵੀ ਦਾਅ ਤੇ ਲਾਉਂਣੀ ਪੈ ਰਹੀ ਹੈ। ਉਨ੍ਹਾਂ ਸਮੁੱਚੀਆਂ ਕਿਸਾਨ ਜਥੇਬੰਦੀਆਂ , ਸੰਤਾਂ ਮਹਾਪੁਰਸ਼ਾਂ , ਪੰਥਕ ਜਥੇਬੰਦੀਆਂ, ਮਜ਼ਦੂਰ ਯੂਨੀਅਨਾਂ , ਬੁਧੀਜੀਵੀਆਂ , ਪੱਤਰਕਾਰ ਭਾਈਚਾਰੇ ਨੂੰ ਅਪੀਲ ਕਰਦਿਆਂ ਕਿਹਾ ਕਿ ਸਭ ਆਪਸੀ ਨੂੰ ਮੱਤਾਦੇਣ ਦੀ ਬਜਾਏ ਸਾਰੇ ਮਤਭੇਦ ਭੁਲਾ ਕੇ ਸੰਕਟ ਦੀ ਘੜੀ ਇੱਕ ਮੁਠਤਾ ਦਾ ਪ੍ਰਗਟਾਵਾ ਕਰਦਿਆਂ ਸ ਜਗਜੀਤ ਸਿੰਘ ਡੱਲੇਵਾਲ ਦੀ ਪਿੱਠ ਤੇ ਆ ਕੇ ਉਸ ਨਾਲ਼ ਚਟਾਨ ਵਾਂਗ ਖੜ੍ਹਨ ਤੇ ਉਸਦੇ ਗੋਡੇ ਨਾਲ ਆ ਕੇ ਬੈਠਣ , ਬਾਅਦ ਵਿੱਚ ਸ਼ਰਧਾਂਜਲੀਆਂ ਦੇਣ ਦਾ ਕੋਈ ਫਾਇਦਾ ਨਹੀਂ। ਉਹਨਾਂ ਦੱਸਿਆ ਕਿ ਸਵੇਰੇ 17 ਦਸੰਬਰ ਨੂੰ ਇੱਕ ਵਜੇ ਪੰਥਕ ਆਗੂਆਂ ਦਾ ਇੱਕ ਉੱਚ ਪੱਧਰੀ ਵਫ਼ਦ ਸ ਜਗਜੀਤ ਸਿੰਘ ਡੱਲੇਵਾਲ ਨੂੰ ਮਿਲੇਗਾ।