Breaking News: ਡੇਰਾਬੱਸੀ ਚ ਦਿਨ ਦਿਹਾੜੇ ਫਾਇਰਿੰਗ, ਮੁਲਜ਼ਮਾਂ ਨੇ ਵਾਰਦਾਤ ਵਾਲੀ ਥਾਂ ਤੇ ਰੱਖੀ ਚਿੱਠੀ
ਡੇਰਾਬੱਸੀ, 19 ਸਤੰਬਰ ( ਵਿਸ਼ਵ ਵਾਰਤਾ ) ਡੇਰਾਬੱਸੀ ਥਾਣੇ ਦੇ ਨਾਲ ਲੱਗਦੇ ਐਜੂਕੇਸ਼ਨ ਪੁਆਇੰਟ ‘ਤੇ ਦੋ ਅਣਪਛਾਤੇ ਵਿਅਕਤੀਆਂ ਨੇ ਚਾਰ ਗੋਲੀਆਂ ਸਿੱਖਿਆ ਕੇਂਦਰ ਦੇ ਮੁੱਖ ਗੇਟ ਦੇ ਸ਼ੀਸ਼ੇ ਨੂੰ ਮਾਰ ਦਿੱਤੀਆਂ।
ਫਾਇਰਿੰਗ ਦੀ ਸੁਚਨਾ ਮਿਲਨ ਤੋਂ ਬਾਅਦ ਮੌਜੂਦ ਡੇਰਾਬੱਸੀ ਦੇ ਏਐਸਪੀ ਜਯੰਤ ਪਰੀ ਅਤੇ ਐਸਐਚਓ ਮਨਦੀਪ ਸਿੰਘ ਮੌਕੇ ’ਤੇ ਮੌਜੂਦ ਹਨ ਅਤੇ ਇੱਥੇ ਮੁਲਜ਼ਮਾਂ ਕੋਲੋਂ ਹਿੰਦੀ ਵਿੱਚ ਲਿਖੀ ਚਿੱਠੀ ਵੀ ਛੱਡ ਦਿੱਤੀ ਗਈ ਹੈ ਜੋ ਪੁਲਸ ਨੂੰ ਬਰਾਮਦ ਹੋਈ ਹੈ। ਹਾਲਾਂਕਿ ਅਜ੍ਹੇ ਤਕ ਇਹ ਸਪਸ਼ਟ ਨਹੀਂ ਹੋਇਆ ਹੈ ਕਿ ਚਿੱਠੀ ਚ ਕੀ ਲਿਖਿਆ ਹੈ।