BREAKING NEWS: ਚਾਰ ਸੀਟਾਂ ‘ਤੇ ਹੋਣ ਜਾ ਰਹੀਆਂ ਜਿਮਨੀ ਚੋਣਾਂ ਲਈ ਆਪ ਨੇ ਇੰਚਾਰਜ ਤੇ ਕੋ-ਇੰਚਾਰਜ ਕੀਤੇ ਨਿਯੁਕਤ
ਚੰਡੀਗੜ੍ਹ 25ਜੁਲਾਈ (ਵਿਸ਼ਵ ਵਾਰਤਾ): ਪੰਜਾਬ ਦੀਆਂ ਚਾਰ ਵਿਧਾਨ ਸਭਾ ਦੀਆਂ ਸੀਟਾਂ ਖਾਲੀ ਹਨ ਜਿਨ੍ਹਾਂ ‘ਤੇ ਚੋਣ ਕਮਿਸ਼ਨ ਵੱਲੋ ਜਲਦ ਹੀ ਜਿਮਨੀ ਚੋਣ ਦੀ ਘੋਸ਼ਣਾ ਕੀਤੀ ਜਾ ਸਕਦੀ ਹੈ। ਕਾਨੂੰਨੀ ਤੌਰ ‘ਤੇ ਸੀਟ ਖਾਲੀ ਹੋਣ ਤੋਂ ਬਾਅਦ 6 ਮਹੀਨੇ ਦੇ ਅੰਦਰ ਅੰਦਰ ਚੋਣ ਕਰਵਾਉਣੀ ਜਂਰੂਰੀ ਹੁੰਦੀ ਹੈ। ਡੇਰਾ ਬਾਬਾ ਨਾਨਕ, ਗਿੱਦੜਬਾਹਾ, ਬਰਨਾਲਾ ਅਤੇ ਚੱਬੇਵਾਲ ਹਲਕੇ ‘ਚ ਕਿਸੇ ਵੇਲੇ ਵੀ ਜਿਮਨੀ ਚੋਣਾਂ ਦਾ ਐਲਾਨ ਹੋ ਸਕਦਾ ਹੈ। ਜਿਸ ਤਰਾਂ ਆਪ ਨੇ ਜਲੰਧਰ ਪੱਛਮੀ ‘ਚ ਜਿੱਤ ਪ੍ਰਾਪਤ ਕੀਤੀ ਹੈ ਪਾਰਟੀ ਇਸੇ ਜਿੱਤ ਨੂੰ ਦੁਹਰਾਉਣਾ ਚਾਹੁੰਦੀ ਹੈ। ਪਾਰਟੀ ਨੇ ਇਨ੍ਹਾਂ ਚਾਰ ਹਲਕਿਆਂ ‘ਚ ਚੋਣ ਇੰਚਾਰਜ ਅਤੇ ਕੋ-ਇੰਚਾਰਜ ਨਿਯੁਕਤ ਕੀਤੇ ਹਨ। ਡੇਰਾ ਬਾਬਾ ਨਾਨਕ ਤੋਂ ਕੁਲਦੀਪ ਸਿੰਘ ਧਾਲੀਵਾਲ ਨੂੰ ਇੰਚਾਰਜ ਅਤੇ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਕੋ-ਇੰਚਾਰਜ ਬਣਾਇਆ ਗਿਆ ਹੈ ਗਿੱਦੜਵਾਹਾ ਤੋਂ ਅਮਨ ਅਰੋੜਾ ਨੂੰ ਇੰਚਾਰਜ ਅਤੇ ਦਵਿੰਦਰ ਸਿੰਘ ਲਾਡੀ ਨੂੰ ਕੋ-ਇੰਚਾਰਜ ਬਣਾਇਆ ਗਿਆ ਹੈ ਇਸੇ ਤਰ੍ਹਾਂ ਚੱਬੇਵਾਲ ਤੋਂ ਹਰਜੋਤ ਸਿੰਘ ਬੈਂਸ ਨੂੰ ਇੰਚਾਰਜ ਅਤੇ ਕਰਮਵੀਰ ਸਿੰਘ ਘੁੰਮਣ ਨੂੰ ਕੋ-ਇੰਚਾਰਜ ਬਣਾਇਆ ਗਿਆ ਹੈ। ਬਰਨਾਲਾ ਸੀਟ ਤੇ ਮੀਤ ਹੇਅਰ ਨੂੰ ਇੰਚਾਰਜ ਅਤੇ ਚੇਤਨ ਸਿੰਘ ਜੌੜਾ ਮਾਜਰਾ ਨੂੰ ਕੋ-ਇੰਚਾਰਜ ਲਗਾਇਆ ਗਿਆ ਹੈ