Breaking News: ਰੂਸ ਤੇ ਈਰਾਨ ਵਿਚਾਲੇ ਹੋਈ ਗੁਪਤ ਡੀਲ, ਅਮਰੀਕਾ ਤੇ ਬ੍ਰਿਟੇਨ ਦੀ ਵਧੀ ਟੈਨਸ਼ਨ
ਨਵੀਂ ਦਿੱਲੀ 15 ਸਤੰਬਰ ( ਵਿਸ਼ਵ ਵਾਰਤਾ ) Breaking News:- ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੇ ਟਕਰਾਅ ਅਤੇ ਜੰਗਬੰਦੀ ਦੀਆਂ ਕੋਸ਼ਿਸ਼ਾਂ ਦਰਮਿਆਨ ਅਮਰੀਕਾ ਅਤੇ ਬ੍ਰਿਟੇਨ ਦੀਆਂ ਸਰਕਾਰਾਂ ਨੇ ਵਲਾਦੀਮੀਰ ਪੁਤਿਨ ਦੇ ਖਤਰਨਾਕ ਇਰਾਦਿਆਂ ‘ਤੇ ਚਿੰਤਾ ਜ਼ਾਹਰ ਕੀਤੀ ਹੈ।
ਜਾਣਕਾਰੀ ਮੁਤਾਬਕ ਰੂਸ ਅਤੇ ਈਰਾਨ ਵਿਚਾਲੇ ਇੱਕ ਗੁਪਤ ਸਮਝੌਤਾ ਹੋਇਆ ਹੈ। ਜਿਸ ਵਿਚ ਰੂਸ ਈਰਾਨ ਨੂੰ ਪਰਮਾਣੂ ਸੰਪੱਤੀ ਨਾਲ ਭਰਪੂਰ ਦੇਸ਼ ਬਣਾਉਣ ਲਈ ਗੁਪਤ ਸੂਚਨਾ ਅਤੇ ਤਕਨਾਲੋਜੀ ਦੀ ਮਦਦ ਕਰ ਰਿਹਾ ਹੈ, ਜਿਸ ਦੇ ਬਦਲੇ ਵਿਚ ਈਰਾਨ ਯੂਕਰੇਨ ਵਿਰੁੱਧ ਲੜਾਈ ਵਿਚ ਰੂਸ ਨੂੰ ਬੈਲਿਸਟਿਕ ਮਿਜ਼ਾਈਲਾਂ ਪ੍ਰਦਾਨ ਕਰ ਰਿਹਾ ਹੈ।
ਕੁਝ ਦਿਨ ਪਹਿਲਾਂ ਯੂਕਰੇਨ ਨੇ ਆਪਣੇ ਪੱਛਮੀ ਸਹਿਯੋਗੀਆਂ ਨੂੰ ਘੱਟ ਦੂਰੀ ਦੀਆਂ ਮਿਜ਼ਾਈਲਾਂ ਨਾਲ ਮਦਦ ਕਰਨ ਦੀ ਬੇਨਤੀ ਕੀਤੀ ਸੀ ਕਿਉਂਕਿ ਰੂਸ ਨੂੰ ਈਰਾਨ ਤੋਂ ਫਤਿਹ-360 ਸਮੇਤ ਕਈ ਬੈਲਿਸਟਿਕ ਮਿਜ਼ਾਈਲਾਂ ਮਿਲ ਰਹੀਆਂ ਹਨ।
ਸੂਤਰਾਂ ਮੁਤਾਬਕ ਕ੍ਰੇਮਲਿਨ ਨੇ ਪਰਮਾਣੂ ਹਥਿਆਰ ਹਾਸਲ ਕਰਨ ਦੀਆਂ ਆਪਣੀਆਂ ਇੱਛਾਵਾਂ ਨੂੰ ਲੈ ਕੇ ਹਾਲ ਹੀ ਦੇ ਮਹੀਨਿਆਂ ‘ਚ ਈਰਾਨ ਨਾਲ ਸਹਿਯੋਗ ਵਧਾਇਆ ਹੈ।
ਅਮਰੀਕਾ ਅਤੇ ਬਰਤਾਨੀਆ ਦੇ ਅਧਿਕਾਰੀਆਂ ਨੇ ਇਸ ਹਫ਼ਤੇ ਵਾਸ਼ਿੰਗਟਨ ਵਿੱਚ ਇਸ ਬਾਰੇ ਚਰਚਾ ਕੀਤੀ ਹੈ। ਬ੍ਰਿਟਿਸ਼ ਪ੍ਰਧਾਨ ਮੰਤਰੀ ਸਟਾਰਮਰ ਅਤੇ ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨੇ ਇਸ ਨੂੰ ਚਿੰਤਾਜਨਕ ਦੱਸਿਆ ਹੈ।
ਇਸ ਤੋਂ ਪਹਿਲਾਂ ਅਮਰੀਕਾ ਅਤੇ ਬ੍ਰਿਟੇਨ ਦੇ ਵਿਦੇਸ਼ ਮੰਤਰੀ ਰੂਸ ਅਤੇ ਈਰਾਨ ਵਿਚਾਲੇ ਨਵੀਂ ਡੀਲ ‘ਤੇ ਚਿੰਤਾ ਜ਼ਾਹਰ ਕਰ ਚੁੱਕੇ ਹਨ। ਯੂਕਰੇਨ ਨੇ ਦੋਸ਼ ਲਾਇਆ ਸੀ ਕਿ ਈਰਾਨ ਰੂਸ ਨੂੰ ਬੈਲਿਸਟਿਕ ਮਿਜ਼ਾਈਲਾਂ ਦੀ ਸਪਲਾਈ ਕਰ ਰਿਹਾ ਹੈ।
ਹਾਲਾਂਕਿ ਰੂਸ ਨੇ ਯੁੱਧ ਦੌਰਾਨ ਈਰਾਨੀ ਮਿਜ਼ਾਈਲਾਂ ਦੀ ਵਰਤੋਂ ਨੂੰ ਸਵੀਕਾਰ ਨਹੀਂ ਕੀਤਾ ਹੈ। ਇਸ ਤੋਂ ਪਹਿਲਾਂ ਰੂਸ ਯੂਕਰੇਨ ਹਮਲੇ ਵਿੱਚ ਈਰਾਨੀ ਡਰੋਨ ਦੀ ਵਰਤੋਂ ਕਰ ਚੁੱਕਾ ਹੈ।