Breaking News: ਪਹਿਲਵਾਨ ਵਿਨੇਸ਼ ਫੋਗਾਟ ਤੇ ਬਜਰੰਗ ਪੂਨੀਆ ਹੁਣ ਹਰਿਆਣਾ ਦੇ ਚੋਣ ਦੰਗਲ ‘ਚ ਦਿਖਾਉਣਗੇ ਜ਼ੋਰ, ਕਾਂਗਰਸ ‘ਚ ਹੋਏ ਸ਼ਾਮਲ
ਨਵੀਂ ਦਿੱਲੀ 6 ਸਤੰਬਰ (ਵਿਸ਼ਵ ਵਾਰਤਾ) Breaking News: ਹਰਿਆਣਾ ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਦੰਗਲ ਤੋਂ ਪਹਿਲਾਂ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਅਤੇ ਪਹਿਲਵਾਨ ਬਜਰੰਗ ਪੂਨੀਆ ਕਾਂਗਰਸ ਦੇ ਵਿੱਚ ਸ਼ਾਮਿਲ ਹੋ ਗਏ ਹਨ। ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾ ਅਰਜਨ ਖੜਗੇ ਦੇ ਘਰ ਦੋਨਾਂ ਪਹਿਲਵਾਨਾਂ ਨੇ ਕਾਂਗਰਸ ਵਿੱਚ ਸ਼ਮੂਲੀਅਤ ਕੀਤੀ ਹੈ।ਦੋਵਾਂ ਦੇ ਕਾਂਗਰਸ ਜੁਆਇਨ ਕਰਨ ਤੋਂ ਬਾਅਦ ਇਹ ਗੱਲ ਪੱਕੀ ਮੰਨੀ ਜਾ ਰਹੀ ਹੈ ਕਿ ਵਿਨੇਸ਼ ਫਗਾਟ ਜੁਲਾਨਾ ਤੋਂ ਕਾਂਗਰਸ ਦੀ ਟਿਕਟ ਤੇ ਚੋਣਾਂ ਲੜਨਗੇ। ਸੂਤਰਾਂ ਮੁਤਾਬਕ ਵਿਨੇਸ਼ ਫੋਗਾਟ 11 ਸਤੰਬਰ ਨੂੰ ਨਾਮਜਦਗੀ ਪੱਤਰ ਦਾਖਲ ਕਰ ਸਕਦੀ ਹੈ। ਜਾਣਕਾਰੀ ਮੁਤਾਬਕ ਪੂਨੀਆ ਫੋਗਾਟ ਲਈ ਚੋਣ ਪ੍ਰਚਾਰ ਕਰਦੇ ਹੋਏ ਨਜ਼ਰ ਆਉਣਗੇ। ਇਹ ਵੀ ਜਾਣਕਾਰੀ ਹੈ ਕਿ ਬਜਰੰਗ ਪੂਨੀਆ ਚੋਣ ਨਹੀਂ ਲੜਨਗੇ। ਇਸ ਤੋਂ ਪਹਿਲਾਂ ਇਹ ਚਰਚੇ ਸਨ ਕਿ ਬਜਰੰਗ ਪੂਨੀਆ ਬਾਦਲੀ ਸੀਟ ਤੋਂ ਚੋਣ ਲੜ ਸਕਦੇ ਹਨ।
Video: https://x.com/INCIndia/status/1831996461279559688?t=FMooHpZI4P0jnLN_pezjpw&s=19
ਕਾਂਗਰਸ ਪਾਰਟੀ ਜੁਆਇਨ ਕਰਨ ਵੇਲੇ ਮੀਡੀਆ ਨੂੰ ਸੰਬੋਧਨ ਕਰਦਿਆਂ ਪਹਿਲਵਾਨ ਵਿਨੇਸ਼ ਫਗਾੜ ਨੇ ਕਿਹਾ ਕਿ, ‘ਮੈਂ ਕਾਂਗਰਸ ਪਾਰਟੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿਉਂਕਿ ਬੁਰੇ ਵਕਤ ਵਿੱਚ ਹੀ ਪਤਾ ਲੱਗਦਾ ਹੈ ਕਿ ਆਪਣਾ ਕੌਣ ਹੈ।’ ਉਹਨਾਂ ਕਿਹਾ ਕਿ, ਜਦੋਂ ਸਾਨੂੰ ਰੋਡ ਤੇ ਘੜੀਸਿਆ ਜਾ ਰਿਹਾ ਸੀ ਉਸ ਵੇਲੇ ਬੀਜੇਪੀ ਨੂੰ ਛੱਡ ਕੇ ਬਾਕੀ ਸਾਰੀਆਂ ਪਾਰਟੀਆਂ ਸਾਡੇ ਨਾਲ ਸਨ ਅਤੇ ਸਾਡੇ ਹੰਜੂਆਂ ਨੂੰ ਸਾਡੇ ਦਰਦ ਨੂੰ ਸਮਝ ਪਾ ਰਹੀਆਂ ਸਨ। ਮੈਨੂੰ ਮਾਣ ਹੈ ਕਿ ਮੈਂ ਐਸੀ ਵਿਚਾਰਧਾਰਾ ਦੇ ਨਾਲ ਹਾਂ ਜੋ ਮਹਿਲਾਵਾਂ ਦੇ ਨਾਲ ਹੋ ਰਹੇ ਬੁਰੇ ਵਰਤਾਵ ਦੇ ਖਿਲਾਫ ਖੜੀ ਹੈ ਅਤੇ ਉਨਾਂ ਦੇ ਹੱਕਾਂ ਦੇ ਲਈ ਲੜਨ ਲਈ ਸੰਸਦ ਤੋਂ ਸੜਕ ਤੱਕ ਤਿਆਰ ਹੈ।