Breaking News : ਪੰਜਾਬੀ ਗਾਇਕ ਏਪੀ ਢਿੱਲੋਂ ਨੂੰ ਧਮਕੀ ; ‘ਕੁੱਤੇ ਦੀ ਮੌਤ ਮਰੇਂਗਾ’
ਚੰਡੀਗੜ੍ਹ, 2ਸਤੰਬਰ(ਵਿਸ਼ਵ ਵਾਰਤਾ)Breaking News- ਕੈਨੇਡਾ ਦੇ ਵੈਨਕੂਵਰ ਵਿੱਚ ਪੰਜਾਬੀ ਗਾਇਕ ਅੰਮ੍ਰਿਤਪਾਲ ਸਿੰਘ ਉਰਫ਼ ਏਪੀ ਢਿੱਲੋਂ ਦੇ ਘਰ ਦੇ ਬਾਹਰ ਗੋਲੀਬਾਰੀ ਹੋਈ ਹੈ। ਇਹ ਘਟਨਾ ਕੱਲ੍ਹ ਵਾਪਰੀ ਸੀ ਅਤੇ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਰੋਹਿਤ ਗੋਦਾਰਾ ਨਾਮਕ ਵਿਅਕਤੀ ਨੇ ਘਟਨਾ ਦੀ ਜ਼ਿੰਮੇਵਾਰੀ ਲਈ ਹੈ। ਫਿਲਹਾਲ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਨਾਲ ਜੁੜਿਆ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।
ਇੰਡੀਆ ਟੂਡੇ ਦੀ ਰਿਪੋਰਟ ਅਨੁਸਾਰ, ਅੰਮ੍ਰਿਤਪਾਲ ਸਿੰਘ ਢਿੱਲੋਂ, ਜੋ ਕਿ ਏ.ਪੀ. ਢਿੱਲੋਂ ਦੇ ਨਾਂ ਨਾਲ ਮਸ਼ਹੂਰ ਹੈ, ਇੱਕ ਪ੍ਰਸਿੱਧ ਇੰਡੋ-ਕੈਨੇਡੀਅਨ ਰੈਪਰ ਹੈ। ਇਹ ਹਮਲਾ ਏ.ਪੀ. ਢਿੱਲੋਂ ਵੱਲੋਂ ਸਲਮਾਨ ਖਾਨ ਨਾਲ ਮਿਊਜ਼ਿਕ ਵੀਡੀਓ ”ਓਲਡ ਮਨੀ” ਰਿਲੀਜ਼ ਕਰਨ ਤੋਂ ਕੁਝ ਹਫਤੇ ਬਾਅਦ ਹੋਇਆ ਹੈ। ਉਸ ਦੇ ਪੰਜਾਬੀ ਗੀਤ ਅਕਸਰ ਇੰਟਰਨੈੱਟ ‘ਤੇ ਹਲਚਲ ਪੈਦਾ ਕਰਦੇ ਹਨ। ਇਸ ਤੋਂ ਪਹਿਲਾਂ ਪੰਜਾਬੀ ਫਿਲਮ ਸਟਾਰ ਗਿੱਪੀ ਗਰੇਵਾਲ ਅਤੇ ਪੰਜਾਬੀ ਗਾਇਕ ਕਰਨ ਔਜਲਾ ਦੇ ਘਰ ਵੀ ਗੋਲੀਬਾਰੀ ਹੋਈ ਸੀ। Gangster Goldie Brar ਦੋਵਾਂ ਘਟਨਾਵਾਂ ਦਾ ਦੋਸ਼ੀ ਹੈ। ਇਹ ਦੋਵੇਂ ਘਟਨਾਵਾਂ ਕੈਨੇਡਾ ਵਿੱਚ ਵਾਪਰੀਆਂ ਹਨ।
ਸੋਸ਼ਲ ਮੀਡੀਆ ‘ਤੇ ਦਿੱਤੀ ਧਮਕੀ- ‘ਕੁੱਤੇ ਦੀ ਮੌਤ ਮਰੇਂਗਾ’
ਸੋਸ਼ਲ ਮੀਡੀਆ ‘ਤੇ ਘੁੰਮ ਰਹੇ ਧਮਕੀ ਸੰਦੇਸ਼ਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ 1 ਸਤੰਬਰ ਦੀ ਰਾਤ ਨੂੰ, ਗਰੋਹ ਨੇ ਕੈਨੇਡਾ ਵਿੱਚ ਦੋ ਥਾਵਾਂ ‘ਤੇ ਗੋਲੀਬਾਰੀ ਕਰਨ ਦੀ ਯੋਜਨਾ ਬਣਾਈ ਸੀ – ਇੱਕ ਵਿਕਟੋਰੀਆ ਆਈਲੈਂਡ ‘ਤੇ ਅਤੇ ਦੂਜੀ ਵੁੱਡਬ੍ਰਿਜ, ਟੋਰਾਂਟੋ ਵਿੱਚ। ਗਰੋਹ ਨੇ Bollywood actor Salman Khan ਨਾਲ ਆਪਣੇ ਕਥਿਤ ਸਬੰਧਾਂ ਦਾ ਹਵਾਲਾ ਦਿੰਦੇ ਹੋਏ ਏਪੀ ਢਿੱਲੋਂ ਨੂੰ ਧਮਕੀ ਦਿੱਤੀ, ਅਤੇ ਉਸਨੂੰ ਚੇਤਾਵਨੀ ਦਿੱਤੀ ਕਿ “ਆਪਣੀ ਸੀਮਾ ਵਿੱਚ ਰਹੋ, ਨਹੀਂ ਤਾਂ ਕੁੱਤੇ ਦੀ ਮੌਤ ਕੁੱਤੇ ਦੀ ਮੌਤ ਮਰੇਂਗਾ’।