Breaking News : ਯਾਤਰੀਗਨ ਧਿਆਨ ਦੇਣ….ਫੈਸਟੀਵਲ ਸਪੈਸ਼ਲ ਟਰੇਨ ਚੱਲੇਗੀ ਬਠਿੰਡਾ ਤੋਂ ਵਾਰਾਣਸੀ
ਜਾਣੋ ਟਰੇਨ ਦਾ ਸਮਾਂ ਅਤੇ ਰੂਟ ਨਾਲ ਜੁੜੀ ਹਰ ਜ਼ਰੂਰੀ ਗੱਲ
ਬਠਿੰਡਾ,29ਅਗਸਤ(ਵਿਸ਼ਵ ਵਾਰਤਾ)Breaking News : ਤਿਉਹਾਰਾਂ ਦੇ ਸੀਜ਼ਨ ਦੌਰਾਨ ਯਾਤਰੀਆਂ ਦੀ ਗਿਣਤੀ ਨੂੰ ਦੇਖਦੇ ਹੋਏ ਰੇਲਵੇ ਵੱਲੋਂ ਬਠਿੰਡਾ ਤੋਂ ਵਾਰਾਣਸੀ ਵਿਚਾਲੇ ਕੁਝ ਦਿਨਾਂ ਲਈ ਵਿਸ਼ੇਸ਼ ਤਿਉਹਾਰੀ ਟਰੇਨਾਂ ਚਲਾਈਆਂ ਜਾ ਰਹੀਆਂ ਹਨ। ਟਰੇਨ ਨੰਬਰ 04530 ਬਠਿੰਡਾ-ਵਾਰਾਨਸੀ ਫੈਸਟੀਵਲ ਸਪੈਸ਼ਲ ਐਕਸਪ੍ਰੈਸ ਟਰੇਨ 25, 28 ਅਕਤੂਬਰ ਅਤੇ 1, 4, 8, 11 ਅਤੇ 15 ਨਵੰਬਰ ਨੂੰ ਬਠਿੰਡਾ ਤੋਂ ਵਾਰਾਣਸੀ ਲਈ ਚੱਲੇਗੀ, ਇਸੇ ਤਰ੍ਹਾਂ ਟਰੇਨ ਨੰਬਰ 04529- 26 ਅਤੇ 29 ਅਕਤੂਬਰ ਚੱਲੇਗੀ। ਇਸਤੋਂ ਇਲਾਵਾ 2, 5 ,9 ਨਵੰਬਰ 12 ਅਤੇ 16 ਨਵੰਬਰ ਨੂੰ ਵਾਰਾਣਸੀ ਅਤੇ ਬਠਿੰਡਾ ਵਿਚਕਾਰ ਚੱਲੇਗੀ। ਟਰੇਨ ਨੰਬਰ 04530 ਬਠਿੰਡਾ ਤੋਂ ਰਾਤ 8:50 ‘ਤੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸ਼ਾਮ 5:30 ‘ਤੇ ਵਾਰਾਣਸੀ ਪਹੁੰਚੇਗੀ।
ਜਦਕਿ ਟਰੇਨ ਨੰਬਰ 04529 ਵਾਰਾਣਸੀ ਤੋਂ ਰਾਤ 8.40 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸ਼ਾਮ 5 ਵਜੇ ਬਠਿੰਡਾ ਪਹੁੰਚੇਗੀ। ਇਹ ਰੇਲ ਗੱਡੀ ਦੋਵੇਂ ਦਿਸ਼ਾਵਾਂ ਵਿੱਚ ਰਾਮਪੁਰਾ ਫੂਲ, ਬਰਨਾਲਾ, ਧੂਰੀ, ਪਟਿਆਲਾ, ਰਾਜਪੁਰਾ, ਅੰਬਾਲਾ ਕੈਂਟ, ਯਮੁਨਾਨਗਰ ਜਗਾਧਰੀ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਲਖਨਊ ਸਟੇਸ਼ਨਾਂ ‘ਤੇ ਰੁਕੇਗੀ। ਤਿਉਹਾਰਾਂ ਦੇ ਸੀਜ਼ਨ ਦੌਰਾਨ ਇਸ ਟਰੇਨ ਦੇ ਚੱਲਣ ਨਾਲ ਯਾਤਰੀਆਂ ਨੂੰ ਸਹੂਲਤ ਮਿਲੇਗੀ।
ਰੇਲਵੇ ਵੱਲੋਂ ਤਿਉਹਾਰਾਂ ਸਬੰਧੀ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦਾ ਮੁੱਖ ਕਾਰਨ ਤਿਉਹਾਰਾਂ ਦੌਰਾਨ ਯਾਤਰੀਆਂ ਲਈ ਸਫ਼ਰ ਕਰਨਾ ਅਤੇ ਪੱਕੀ ਟਿਕਟ ਪ੍ਰਾਪਤ ਕਰਨਾ ਆਸਾਨ ਬਣਾਉਣਾ ਹੈ।
ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਉੱਤਰ ਪੂਰਬੀ ਰੇਲਵੇ ਨੇ ਵੀ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦਾ ਫੈਸਲਾ ਕੀਤਾ ਹੈ। ਵਾਧੂ ਭੀੜ ਨੂੰ ਧਿਆਨ ਵਿੱਚ ਰੱਖਦੇ ਹੋਏ, ਰੇਲਗੱਡੀ ਨੰਬਰ 05109/05110 ਛਪਰਾ-ਆਨੰਦ ਵਿਹਾਰ ਟਰਮੀਨਸ-ਛਪਰਾ ਫੈਸਟੀਵ ਸਪੈਸ਼ਲ ਟਰੇਨ 18 ਸਤੰਬਰ ਤੋਂ ਚਲਾਈ ਜਾਵੇਗੀ।