Breaking News : ਜੰਮੂ-ਕਸ਼ਮੀਰ ਵਿਧਾਨਸਭਾ ਚੋਣਾਂ ਲਈ ਭਾਜਪਾ ਨੇ ਨਵੀਂ ਸੂਚੀ ਕੀਤੀ ਜਾਰੀ ; ਪਹਿਲੇ ਪੜਾਅ ਲਈ 15 ਉਮੀਦਵਾਰਾਂ ਦੇ ਨਾਂ ਸ਼ਾਮਲ
ਚੰਡੀਗੜ੍ਹ, 26ਅਗਸਤ(ਵਿਸ਼ਵ ਵਾਰਤਾ)Breaking News : ਭਾਜਪਾ ਨੇ ਅੱਜ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਸੂਚੀ ਦੁਬਾਰਾ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ ਪਹਿਲੇ ਪੜਾਅ ਦੇ 15 ਉਮੀਦਵਾਰਾਂ ਦੇ ਨਾਂ ਸ਼ਾਮਲ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪਾਰਟੀ ਨੇ ਸਵੇਰੇ 10 ਵਜੇ 44 ਨਾਵਾਂ ਦੀ ਸੂਚੀ ਜਾਰੀ ਕੀਤੀ ਸੀ, ਜਿਸ ਨੂੰ 2 ਘੰਟੇ ਦੇ ਅੰਦਰ ਵਾਪਸ ਲੈ ਲਿਆ ਗਿਆ। ਕਰੀਬ 12 ਵਜੇ ਪਾਰਟੀ ਨੇ ਸੋਸ਼ਲ ਮੀਡੀਆ ਹੈਂਡਲ ਐਕਸ ਤੋਂ ਆਪਣੀ ਸੂਚੀ ਨੂੰ ਡਿਲੀਟ ਕਰ ਦਿੱਤਾ।ਹੁਣ ਭਾਜਪਾ ਵੱਲੋਂ ਦੁਬਾਰਾ ਤੋਂ 15 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ।