Breaking News : ਕਾਂਗਰਸ ਨੇਤਾ ਰਾਜਕੁਮਾਰ ਵੇਰਕਾ ਨੇ ਕੰਗਨਾ ਰਣੌਤ ਖਿਲਾਫ NSA ਅਤੇ FIR ਦੀ ਮੰਗ
ਚੰਡੀਗੜ੍ਹ, 25ਅਗਸਤ(ਵਿਸ਼ਵ ਵਾਰਤਾ)Breaking News -ਕਾਂਗਰਸ ਨੇਤਾ ਰਾਜਕੁਮਾਰ ਵੇਰਕਾ ਨੇ ਕੰਗਨਾ ਰਣੌਤ ਖਿਲਾਫ NSA ਅਤੇ FIR ਦੀ ਮੰਗ ਕੀਤੀ ਹੈ। ਅਦਾਕਾਰਾ ਅਤੇ ਸੰਸਦ ਮੈਂਬਰ ਕੰਗਨਾ ਰਣੌਤ ਨੇ ਇਕ ਵਾਰ ਫਿਰ ਕਿਸਾਨਾਂ ਬਾਰੇ ਬਿਆਨ ਦਿੱਤਾ ਹੈ । ਹੁਣ ਕੰਗਨਾ ਨੇ ਕਿਹਾ ਕਿ ਜੇਕਰ ਸਾਡੀ ਸਿਖਰਲੀ ਲੀਡਰਸ਼ਿਪ ਮਜ਼ਬੂਤ ਨਾ ਹੁੰਦੀ ਤਾਂ ਕਿਸਾਨ ਅੰਦੋਲਨ ਦੌਰਾਨ ਪੰਜਾਬ ਵੀ ਬੰਗਲਾਦੇਸ਼ ਵਿੱਚ ਤਬਦੀਲ ਹੋ ਜਾਣਾ ਸੀ। ਕੰਗਨਾ ਨੇ ਕਿਹਾ ਕਿ ਪੰਜਾਬ ‘ਚ ਕਿਸਾਨ ਅੰਦੋਲਨ ਦੇ ਨਾਂ ‘ਤੇ ਬਦਮਾਸ਼ ਹਿੰਸਾ ਫੈਲਾ ਰਹੇ ਹਨ। ਉੱਥੇ ਬਲਾਤਕਾਰ ਅਤੇ ਕਤਲ ਹੋਏ। ਕਿਸਾਨ ਬਿੱਲ ਵਾਪਸ ਲੈ ਲਏ ਗਏ ਨਹੀਂ ਤਾਂ ਇਨ੍ਹਾਂ ਬਦਮਾਸ਼ਾਂ ਦੀ ਬਹੁਤ ਲੰਬੀ ਯੋਜਨਾ ਸੀ। ਉਹ ਦੇਸ਼ ਵਿਚ ਕੁਝ ਵੀ ਕਰ ਸਕਦੇ ਹਨ। ਇਸ ਬਿਆਨ ਬਾਰੇ ਹੀ ਗੱਲ ਕਰਦੇ ਹੋਏ ਕਾਂਗਰਸ ਨੇਤਾ ਰਾਜਕੁਮਾਰ ਵੇਰਕਾ ਨੇ ਕੰਗਨਾ ਰਣੌਤ ਖਿਲਾਫ NSA ਅਤੇ FIR ਦੀ ਮੰਗ ਕੀਤੀ ਹੈ।