Breaking News : ਬਾਲੀਵੁੱਡ ਅਦਾਕਾਰਾ ਰਕੁਲ ਪ੍ਰੀਤ ਸਿੰਘ ਦੇ ਭਰਾ ਨੂੰ ਡਰੱਗ ਕੇਸ ‘ਚ ਪੁਲਿਸ ਨੇ ਕੀਤਾ ਗ੍ਰਿਫਤਾਰ
ਹੈਦਰਾਬਾਦ, 16ਜੁਲਾਈ (ਵਿਸ਼ਵ ਵਾਰਤਾ)Breaking News -ਐਕਟਰਸ ਰਕੁਲ ਪ੍ਰੀਤ ਸਿੰਘ ਦੇ ਭਰਾ ਅਮਨਪ੍ਰੀਤ ਸਿੰਘ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਹੈਦਰਾਬਾਦ ਪੁਲਿਸ ਨੇ ਐਕਟਰਸ ਦੇ ਭਰਾ ਅਮਨਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਉਹਨਾਂ ਦਾ ਨਾਮ ਕੋਕੀਨ ਰੈਕਟ ਦੇ ਵਿੱਚ ਸਾਹਮਣੇ ਆਇਆ ਹੈ। ਇਸ ਲਿਸਟ ਦੇ ਵਿੱਚ 30 ਹੋਰ ਲੋਕਾਂ ਦਾ ਖੁਲਾਸਾ ਵੀ ਹੋਇਆ ਹੈ। ਦਰਅਸਲ ਤੇਲੰਗਾਨਾ ਦੀ ਐਂਟੀ ਨਾਰਕੋਟਿਕਸ ਡਿਪਾਰਟਮੈਂਟ ਵੱਲੋਂ 2.6 ਕਿਲੋ ਕੁਕੀਨ ਬਰਾਮਦ ਕੀਤੀ ਗਈ ਹੈ। ਇਸ ਕੋਕੀਨ ਨੂੰ ਵੇਚਣ ਦੇ ਲਈ ਹੈਦਰਾਬਾਦ ਲਿਆਂਦਾ ਗਿਆ ਸੀ। ਡਿਪਾਰਟਮੈਂਟ ਵੱਲੋਂ ਇਸ ਰੈਕਟ ਦਾ ਪਰਦਾਫਾਸ਼ ਕੀਤਾ ਗਿਆ ਹੈ ਤੇ 30 ਸੰਭਾਵਿਤ ਗਾਹਕਾਂ ਦੀ ਪਛਾਣ ਵੀ ਕੀਤੀ ਗਈ ਹੈ। ਜਿਸ ਦੇ ਵਿੱਚ ਐਕਟਰਸ ਦਾ ਭਰਾ ਵੀ ਸ਼ਾਮਿਲ ਹੈ। ਡਰੱਗ ਮਾਮਲੇ ਦੇ ਵਿੱਚ ਸਾਹਮਣੇ ਆਏ 30 ਨਾਮ ਹੈਦਰਾਬਾਦ ਕਮਿਸ਼ਨਰ ਨੂੰ ਜਾਂਚ ਪੜਤਾਲ ਦੇ ਲਈ ਸੌਂਪੇ ਗਏ ਹਨ। ਉੱਥੇ ਇਸ ਪੂਰੇ ਮਾਮਲੇ ਨੂੰ ਲੈ ਕੇ ਹੁਣ ਤੱਕ ਰਕੁਲ ਪ੍ਰੀਤ ਅਤੇ ਉਹਨਾਂ ਦੇ ਪਰਿਵਾਰ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ ਜ਼ਿਕਰਯੋਗ ਹੈ ਕਿ ਰਕੁਲ ਪ੍ਰੀਤ ਸਿੰਘ ਦਾ ਭਰਾ ਅਮਨਪ੍ਰੀਤ ਸਿੰਘ ਵੀ ਇੱਕ ਐਕਟਰ ਹੈ ਜੋ ਕਿ ਕਈ ਮਿਊਜਿਕ ਵੀਡੀਓਜ ਦੇ ਵਿੱਚ ਕੰਮ ਕਰ ਚੁੱਕੇ ਹਨ