Breaking News : ਵਿਨੇਸ਼ ਫੋਗਾਟ ਨੇ ਸਾਂਝੀ ਕੀਤੀ ਭਾਵੁਕ ਪੋਸਟ, ‘ਮੇਰੀ ਵਾਰੀ ਤਾਂ ਲਗਦੈ ਰੱਬਾ ਸੁੱਤਾ ਹੀ ਰਹਿ ਗਿਆ’
ਚੰਡੀਗੜ੍ਹ,16ਅਗਸਤ(ਵਿਸ਼ਵ ਵਾਰਤਾ)Breaking News : ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟਸ ਵਿੱਚ ਦਾਇਰ ਪਟੀਸ਼ਨ ਖਾਰਜ ਹੋਣ ਤੋਂ ਬਾਅਦ ਵਿਨੇਸ਼ ਫੋਗਾਟ ਨੇ ਇੱਕ ਭਾਵੁਕ ਪੋਸਟ ਸ਼ੇਅਰ ਕੀਤੀ ਹੈ। ਉਸ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ‘ਤੇ ਇਕ ਰੀਲ ਸ਼ੇਅਰ ਕੀਤੀ ਹੈ। ਗਾਇਕ ਬੀ ਪਰਾਕ ਦੇ ਗੀਤ ਨਾਲ ਅੱਖਾਂ ‘ਤੇ ਹੱਥ ਰੱਖ ਕੇ ਤਸਵੀਰ ਸਾਂਝੀ ਕੀਤੀ ਹੈ।
ਗੀਤ ਦੇ ਬੋਲ ‘ਜ਼ਿੰਦਗੀ ਸਿੱਧੀ ਕਰ ਦਿਨਾ ਸਭ ਕੁਜ ਪੁਠਾ ਹੀ ਰਹਿ ਗਿਆ, ਮੇਰੀ ਵਾਰੀ ਤਾਈ ਲੱਗਦੈ ਰੱਬਾ ਸੁਤਾ ਹੀ ਰਹਿ ਗਿਆ, ਨਾ ਦਿੱਤਾ ਪਿਆਰ…’। ਇਸ ਨੂੰ ਤਿੰਨ ਲੱਖ ਤੋਂ ਵੱਧ ਲੋਕਾਂ ਨੇ ਪਸੰਦ ਕੀਤਾ ਹੈ। 18 ਹਜ਼ਾਰ ਤੋਂ ਵੱਧ ਲੋਕਾਂ ਨੇ ਕਮੈਂਟ ਕੀਤਾ ਹੈ।
ਪੈਰਿਸ ਓਲੰਪਿਕ ‘ਚ ਮਹਿਲਾ ਕੁਸ਼ਤੀ 50 ਕਿਲੋਗ੍ਰਾਮ ਭਾਰ ਵਰਗ ਦੇ ਫਾਈਨਲ ਮੈਚ ਤੋਂ ਪਹਿਲਾਂ ਵਿਨੇਸ਼ ਫੋਗਾਟ ਨੂੰ ਜ਼ਿਆਦਾ ਭਾਰ ਕਾਰਨ ਅਯੋਗ ਕਰਾਰ ਦਿੱਤਾ ਗਿਆ ਸੀ।
ਜਿਸ ਤੋਂ ਬਾਅਦ ਵਿਨੇਸ਼ ਫੋਗਾਟ ਵੱਲੋਂ ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟਸ ‘ਚ ਉਸ ਨੂੰ ਚਾਂਦੀ ਦਾ ਤਮਗਾ ਦਿਵਾਉਣ ਲਈ ਪਟੀਸ਼ਨ ਦਾਇਰ ਕੀਤੀ ਗਈ ਸੀ। ਉਸਦੀ ਪਟੀਸ਼ਨ ਨੂੰ ਸੀਏਐਸ ਨੇ ਬੁੱਧਵਾਰ ਨੂੰ ਆਪਣੇ ਫੈਸਲੇ ਵਿੱਚ ਰੱਦ ਕਰ ਦਿੱਤਾ ਸੀ।