Breaking News : ਚੀਫ ਜਸਟਿਸ ਆਫ ਇੰਡੀਆ ਡਾ.ਡੀ.ਵਾਈ ਚੰਦਰਚੂਹੜ ਪੁੱਜਣਗੇ ਅੰਮ੍ਰਿਤਸਰ ; ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਣਗੇ ਨਤਮਸਤਕ
ਚੰਡੀਗੜ੍ਹ, 10ਅਗਸਤ(ਵਿਸਵ ਵਾਰਤਾ) Breaking News : ਚੀਫ ਜਸਟਿਸ ਆਫ ਇੰਡੀਆ ਡਾ.ਡੀ.ਵਾਈ ਚੰਦਰਚੂਹੜ ਅੱਜ ਪੰਜਾਬ ਦੌਰੇ ਤੇ ਹਨ। ਉਹ ਪਹਿਲਾਂ ਚੰਡੀਗੜ੍ਹ ਵਿਖੇ ਪੰਜਾਬ ਯੂਨੀਵਰਸਿਟੀ ਵਿਖੇ ਕਨਵੋਕੇਸ਼ਨ ਪ੍ਰੋਗਰਾਮ ’ਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ ਤੇ ਬਾਅਦ ਦੁਪਹਿਰ 4 ਵਜੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤਕ ਹੋਣਗੇ । ਚੀਫ ਜਸਟਿਸ ਹਰਿਮੰਦਰ ਸਾਹਿਬ ਦਰਸ਼ਨਾਂ ਤੋਂ ਬਾਅਦ ਜ਼ਲ੍ਹਿਆਂ ਵਾਲਾ ਬਾਗ ਤੋਂ ਇਲਾਵਾ ਅਟਾਰੀ ਵਾਘਾ ਬਾਰਡਰ ਤੇ ਵੀ ਜਾਣਗੇ।