Breaking News : ਸਾਬਕਾ IAS ਕਰਨੈਲ ਸਿੰਘ PSERC ਦੇ ਸਕੱਤਰ ਨਿਯੁਕਤ
ਕੁਝ ਸਮਾਂ ਪਹਿਲਾਂ ਹੀ IAS ਕਰਨੈਲ ਸਿੰਘ ਨੇ ਲਈ ਸੀ ਸਵੈ-ਇੱਛਤ ਸੇਵਾ ਮੁਕਤੀ
ਚੰਡੀਗੜ੍ਹ 15ਜੁਲਾਈ (ਵਿਸ਼ਵ ਵਾਰਤਾ)Breaking News : ਆਪਣੀ ਮਰਜੀ ਨਾਲ ਸੇਵਾ ਮੁਕਤੀ ਲੈਣ ਵਾਲੇ ਸਾਬਕਾ ਆਈਏਐਸ ਅਧਿਕਾਰੀ ਕਰਨੈਲ ਸਿੰਘ ਜਿਨ੍ਹਾਂ ਨੇ ਵੀਆਰਐਸ ਲਈ ਸੀ ਉਨ੍ਹਾਂ ਨੇ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਵਿੱਚ ਸਕੱਤਰ ਵਜੋਂ ਅਹੁਦਾ ਸੰਭਾਲਿਆ ਹੈ। ਉਨ੍ਹਾਂ ਨੂੰ ਇਹ ਅਹੁਦਾ 3 ਸਾਲਾਂ ਲਈ ਦਿੱਤਾ ਗਿਆ ਹੈ ਜਿਸਨੂੰ 5 ਸਾਲ ਤੱਕ ਵਧਾਇਆ ਜਾ ਸਕਦਾ ਹੈ। 2015 ਬੈਚ ਦੇ ਆਈਏਐਸ ਅਧਿਕਾਰੀ ਕਰਨੈਲ ਸਿੰਘ ਨੇ 10 ਅਪ੍ਰੈਲ, 2024 ਨੂੰ IAS ਦੇ ਅਹੁਦੇ ਤੋਂ ਸਵੈ-ਇੱਛਤ ਸੇਵਾਮੁਕਤੀ ਦੀ ਮੰਗ ਕੀਤੀ ਸੀ। ਇਸ ਸੇਵਾਮੁਕਤੀ ਨੂੰ ਸੂਬਾ ਸਰਕਾਰ ਨੇ ਪਿਛਲੇ ਹਫ਼ਤੇ ਸਵੀਕਾਰ ਕਰ ਲਿਆ ਸੀ।