Breaking News : ਕੇਰਲ ਦੇ ਵਾਇਨਾਡ ‘ਚ ਬਰਸਾਤ ਕਾਰਨ ਭਾਰੀ ਤਬਾਹੀ ; ਮਰਨ ਵਾਲਿਆਂ ਦੀ ਗਿਣਤੀ 40 ਤੋਂ ਪਾਰ
ਤਿਰਵੁਨੰਤਪੁਰਮ ,30ਜੁਲਾਈ (ਵਿਸ਼ਵ ਵਾਰਤਾ)Breaking News: ਕੇਰਲ ਦੇ ਵਾਇਨਾਡ ਜ਼ਿਲ੍ਹੇ ਵਿੱਚ ਮੀਂਹ ਨੇ ਭਾਰੀ ਤਬਾਹੀ ਮਚਾਈ ਹੈ। ਜਾਣਕਾਰੀ ਮੁਤਾਬਕ 40 ਤੋਂ ਵੱਧ ਲੋਕਾਂ ਦੀ ਜਾਨ ਭਾਰੀ ਬਰਸਾਤ ਕਾਰਨ ਜਾ ਚੁੱਕੀ ਹੈ। ਅੱਜ ਤੜਕੇ ਜ਼ਮੀਨ ਖਿਸਕਣ ਨਾਲ 100 ਤੋਂ ਵੱਧ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ। ਜ਼ਮੀਨ ਖਿਸਕਣ ਕਾਰਨ ਮਰਨ ਵਾਲੇ ਲੋਕਾਂ ‘ਚ ਬੱਚੇ ਵੀ ਸ਼ਾਮਲ ਹਨ। ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (NDRF) ਨੇ ਵੱਡੇ ਪੱਧਰ ‘ਤੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕੀਤੇ ਹਨ। ਹਵਾਈ ਸੈਨਾ ਦੇ ਦੋ ਹੈਲੀਕਾਪਟਰ MI-17 ਅਤੇ ALH ਨੇ ਸਵੇਰੇ 7:30 ਵਜੇ ਸੁਲੁਰ ਤੋਂ ਰਵਾਨਾ ਕੀਤਾ ਗਿਆ ਹੈ। ਕੇਰਲ ਰਾਜ ਆਫ਼ਤ ਪ੍ਰਬੰਧਨ ਅਥਾਰਟੀ ਨੇ ਕਿਹਾ ਕਿ ਫਾਇਰ ਬ੍ਰਿਗੇਡ ਅਤੇ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ ਦੀਆਂ ਟੀਮਾਂ ਨੂੰ ਪ੍ਰਭਾਵਿਤ ਖੇਤਰ ਵਿੱਚ ਤਾਇਨਾਤ ਕੀਤਾ ਗਿਆ ਹੈ। NDRF ਦੀ ਇੱਕ ਵਾਧੂ ਟੀਮ ਵਾਇਨਾਡ ਜਾ ਰਹੀ ਹੈ। ਵਾਇਨਾਡ ਦੇ ਸੀਐਮਓ ਦੇ ਅਨੁਸਾਰ, ਸਿਹਤ ਵਿਭਾਗ ਅਤੇ ਰਾਸ਼ਟਰੀ ਸਿਹਤ ਮਿਸ਼ਨ ਨੇ ਇੱਕ ਕੰਟਰੋਲ ਰੂਮ ਖੋਲ੍ਹਿਆ ਹੈ। ਐਮਰਜੈਂਸੀ ਸਹਾਇਤਾ ਲਈ ਹੈਲਪਲਾਈਨ ਨੰਬਰ 9656938689 ਅਤੇ 8086010833 ਜਾਰੀ ਕੀਤੇ ਗਏ ਹਨ। ਰਾਜ ਦੇ ਇੱਕ ਅਧਿਕਾਰੀ ਦੇ ਅਨੁਸਾਰ, ਵਾਇਨਾਡ ਜ਼ਿਲ੍ਹੇ ਵਿੱਚ ਮੇਪਦੀ ਨੇੜੇ ਵੱਖ-ਵੱਖ ਪਹਾੜੀ ਖੇਤਰਾਂ ਵਿੱਚ ਅੱਜ ਤੜਕੇ ਭਾਰੀ ਢਿੱਗਾਂ ਡਿੱਗੀਆਂ। ਇਲਾਕੇ ‘ਚ ਸੈਂਕੜੇ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ। ਕੇਰਲ ਰਾਜ ਆਫ਼ਤ ਪ੍ਰਬੰਧਨ ਅਥਾਰਟੀ ਦੇ ਫੇਸਬੁੱਕ ਪੋਸਟ ਦੇ ਅਨੁਸਾਰ, ਕੰਨੂਰ ਰੱਖਿਆ ਸੁਰੱਖਿਆ ਕੋਰ ਦੀਆਂ ਦੋ ਟੀਮਾਂ ਨੂੰ ਬਚਾਅ ਕਾਰਜਾਂ ਵਿੱਚ ਸਹਾਇਤਾ ਲਈ ਵਾਇਨਾਡ ਜਾਣ ਦੇ ਨਿਰਦੇਸ਼ ਦਿੱਤੇ ਗਏ ਹਨ। ਭਾਰੀ ਮੀਂਹ ਕਾਰਨ ਬਚਾਅ ਕਾਰਜਾਂ ‘ਚ ਰੁਕਾਵਟ ਆ ਰਹੀ ਹੈ।