Breaking News : ਹਸਪਤਾਲ ‘ਚ ਡਾਕਟਰ ਦੀ ਗੋਲੀ ਮਾਰ ਕੇ ਹੱਤਿਆ
ਚੰਡੀਗੜ੍ਹ, 3ਅਕਤੂਬਰ(ਵਿਸ਼ਵ ਵਾਰਤਾ)Breaking News- ਦਿੱਲੀ ਦੇ ਕਾਲਿੰਦੀ ਕੁੰਜ ਦੇ ਜੈਤਪੁਰ ਇਲਾਕੇ ਦੇ ਨੀਮਾ ਹਸਪਤਾਲ ‘ਚ 55 ਸਾਲਾ ਡਾਕਟਰ ਦੀ ਦੋ ਨਾਬਾਲਗਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ ਡਾਕਟਰ ਜਾਵੇਦ ਅਖਤਰ ਵਜੋਂ ਹੋਈ ਹੈ। ਇਸ ਘਟਨਾ ਤੋਂ ਬਾਅਦ ਦੋਵੇਂ ਦੋਸ਼ੀ ਫਰਾਰ ਹੋ ਗਏ। ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਹਸਪਤਾਲ ਦੇ ਸਟਾਫ਼ ਅਨੁਸਾਰ ਦੋਵਾਂ ਮੁਲਜ਼ਮਾਂ ਦੀ ਉਮਰ 16 ਤੋਂ 17 ਸਾਲ ਦਰਮਿਆਨ ਸੀ। ਜਿਹਨਾਂ ਵਿੱਚੋਂ ਇੱਕ ਦੋਸ਼ੀ ਦਾ 1 ਅਕਤੂਬਰ ਨੂੰ ਪੈਰ ਦੇ ਅੰਗੂਠੇ ‘ਤੇ ਲੱਗੀ ਸੱਟ ਦਾ ਇਲਾਜ ਕੀਤਾ ਗਿਆ ਸੀ। ਇਸ ਤੋਂ ਬਾਅਦ ਉਹ ਬੁੱਧਵਾਰ ਦੇਰ ਰਾਤ ਇਕ ਹੋਰ ਲੜਕੇ ਨੂੰ ਲੈ ਕੇ ਹਸਪਤਾਲ ਪਹੁੰਚਿਆ। ਜਿੱਥੇ ਦੋਸ਼ੀ ਨੇ ਆਪਣੇ ਅੰਗੂਠੇ ਦੀ ਡਰੈਸਿੰਗ ਬਦਲਣ ਤੋਂ ਬਾਅਦ ਕਿਹਾ ਕਿ ਉਸਨੂੰ prescription ਦੀ ਲੋੜ ਹੈ ਇਸ ਲਈ ਉਸਨੇ ਡਾਕਟਰ ਜਾਵੇਦ ਨੂੰ ਮਿਲਣ ਲਈ ਕਿਹਾ ਅਤੇ ਅਪਾਇੰਟਮੈਂਟ ਲੈ ਕੇ ਡਾਕਟਰ ਦੇ ਕੈਬਿਨ ਵਿਚ ਗਿਆ। ਕੁਝ ਮਿੰਟਾਂ ਬਾਅਦ ਹਸਪਤਾਲ ਦੇ ਸਟਾਫ਼ ਨੇ ਗੋਲੀ ਚੱਲਣ ਦੀ ਆਵਾਜ਼ ਸੁਣੀ। ਉਹ ਡਾਕਟਰ ਦੇ ਕੈਬਿਨ ‘ਚ ਪਹੁੰਚੇ ਅਤੇ ਦੇਖਿਆ ਕਿ ਜਾਵੇਦ ਅਖਤਰ ਦੇ ਸਿਰ ‘ਚੋਂ ਖੂਨ ਵਹਿ ਰਿਹਾ ਸੀ। ਘਟਨਾ ਤੋਂ ਬਾਅਦ ਦੋਸ਼ੀ ਫਰਾਰ ਹੋ ਗਿਆ। ਪੁਲਿਸ ਨੇ ਦੱਸਿਆ ਕਿ ਇਹ ਟਾਰਗੇਟ ਕਿਲਿੰਗ ਦਾ ਮਾਮਲਾ ਜਾਪਦਾ ਹੈ। ਸੀਸੀਟੀਵੀ ਫੁਟੇਜ ਵਿੱਚ ਦੋਵੇਂ ਮੁਲਜ਼ਮ ਹਸਪਤਾਲ ਤੋਂ ਬਾਹਰ ਆਉਂਦੇ ਦਿਖਾਈ ਦੇ ਰਹੇ ਹਨ। ਘਟਨਾ ਤੋਂ ਤੁਰੰਤ ਬਾਅਦ ਜ਼ਿਲ੍ਹਾ ਅਪਰਾਧ ਟੀਮ ਅਤੇ ਫੋਰੈਂਸਿਕ ਟੀਮ ਨੂੰ ਮੌਕੇ ‘ਤੇ ਬੁਲਾਇਆ ਗਿਆ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।