Breaking: ATS ਨੇ ਮਹਾਰਾਸ਼ਟਰ ਵਿੱਚ 21 ਥਾਵਾਂ ‘ਤੇ ਕੀਤੀ ਛਾਪੇਮਾਰੀ
ਮੁੰਬਈ, 15 ਫਰਵਰੀ 2026 (ਵਿਸ਼ਵ ਵਾਰਤਾ) – ਮਹਾਰਾਸ਼ਟਰ (Breaking) ਅੱਤਵਾਦ ਵਿਰੋਧੀ ਦਸਤੇ (ਏਟੀਐਸ) ਨੇ ਰਾਜ ਵਿੱਚ ਵੱਡੇ ਪੱਧਰ ‘ਤੇ ਕਾਰਵਾਈ ਸ਼ੁਰੂ ਕੀਤੀ ਹੈ। ਮੁੰਬਈ ਏਟੀਐਸ ਨੇ ਅੱਜ ਸਵੇਰ ਤੋਂ ਯਵਤਮਾਲ ਜ਼ਿਲ੍ਹੇ ਦੇ ਪੁਸਾਦ ਅਤੇ ਉਮਰਖੇੜ ਵਿੱਚ 14 ਥਾਵਾਂ ਅਤੇ ਅਹਿਲਿਆਨਗਰ (ਅਹਿਮਦਨਗਰ) ਵਿੱਚ ਸੱਤ ਥਾਵਾਂ ‘ਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ।
ਏਟੀਐਸ ਨੂੰ ਖੁਫੀਆ ਜਾਣਕਾਰੀ ਮਿਲੀ ਸੀ ਕਿ ਕੁਝ ਨੌਜਵਾਨਾਂ ਨੂੰ ਅੱਤਵਾਦੀ ਸੰਗਠਨਾਂ ਨਾਲ ਸੰਪਰਕ ਕਰਕੇ ਸਰਗਰਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਏਟੀਐਸ ਦੇ ਅਨੁਸਾਰ, ਅੱਜ ਸਵੇਰ ਤੋਂ ਹੀ ਕਾਰਵਾਈ ਜਾਰੀ ਹੈ। ਟੀਮਾਂ ਨੇ ਇਨ੍ਹਾਂ ਖੇਤਰਾਂ ਵਿੱਚ ਸ਼ੱਕੀ ਥਾਵਾਂ ਦੀ ਤਲਾਸ਼ੀ ਲਈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/
























