Border–Gavaskar Trophy : ਤੀਜੇ ਦਿਨ ਹੀ ਸਿਡਨੀ ਟੈਸਟ ਜਿੱਤਣ ਦੇ ਕੰਢੇ ਤੇ ਟੀਮ ਇੰਡੀਆ
WTC ਫਾਈਨਲ ਵਿੱਚ ਪਹੁੰਚਣ ਦੀਆਂ ਉਮੀਦਾਂ ਬਰਕਰਾਰ
ਚੰਡੀਗੜ੍ਹ, 4ਜਨਵਰੀ(ਵਿਸ਼ਵ ਵਾਰਤਾ) ਬਾਰਡਰ ਗਾਵਸਕਰ ਟਰਾਫੀ ਦਾ ਪੰਜਵਾਂ ਤੇ ਆਖਰੀ ਟੈਸਟ ਸਿਡਨੀ ਕ੍ਰਿਕਟ ਮੈਦਾਨ ‘ਤੇ ਖੇਡਿਆ ਜਾ ਰਿਹਾ ਹੈ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਅੱਜ 5ਵੇਂ ਟੈਸਟ ਦੇ ਦੂਜੇ ਦਿਨ ਦਾ ਖੇਡ ਖਤਮ ਹੋ ਗਿਆ ਹੈ। ਮੈਚ ਬਹੁਤ ਹੀ ਰੋਮਾਂਚਕ ਮੋੜ ‘ਤੇ ਪਹੁੰਚ ਗਿਆ ਹੈ। ਅੱਜ ਦਿਨ ਦਾ ਖੇਡ ਖ਼ਤਮ ਹੋਣ ਤੱਕ ਟੀਮ ਇੰਡੀਆ ਨੇ ਦੂਜੀ ਪਾਰੀ ‘ਚ 6 ਵਿਕਟਾਂ ਦੇ ਨੁਕਸਾਨ ‘ਤੇ 141 ਦੌੜਾਂ ਬਣਾ ਲਈਆਂ ਹਨ। ਭਾਰਤੀ ਟੀਮ ਕੋਲ ਫਿਲਹਾਲ 145 ਦੌੜਾਂ ਦੀ ਲੀਡ ਹੈ। ਰਵਿੰਦਰ ਜਡੇਜਾ ਅਤੇ ਵਾਸ਼ਿੰਗਟਨ ਸੁੰਦਰ ਕ੍ਰੀਜ਼ ‘ਤੇ ਹਨ। ਸੰਭਾਵਨਾ ਹੈ ਕਿ ਸਿਡਨੀ ਟੈਸਟ ਦਾ ਨਤੀਜਾ ਤੀਜੇ ਦਿਨ ਆ ਸਕਦਾ ਹੈ। ਭਾਰਤੀ ਟੀਮ ਕੋਲ ਸਿਡਨੀ ਟੈਸਟ ਜਿੱਤਣ ਦਾ ਮੌਕਾ ਹੈ। ਬਾਰਡਰ ਗਾਵਸਕਰ ਟਰਾਫੀ ਵਿੱਚ ਆਸਟਰੇਲੀਆ ਦੀ ਟੀਮ 2-1 ਨਾਲ ਅੱਗੇ ਹੈ। ਅਜਿਹੇ ‘ਚ ਟੀਮ ਇੰਡੀਆ ਦੇ ਕੋਲ ਵੀ ਸੀਰੀਜ਼ 2-2 ਨਾਲ ਬਰਾਬਰ ਕਰ ਕੇ ਡਬਲਯੂਟੀਸੀ ਫਾਈਨਲ ਦੀ ਉਮੀਦ ਨੂੰ ਬਰਕਰਾਰ ਰੱਖਣ ਦਾ ਮੌਕਾ ਹੈ।
https://x.com/BCCI/status/1875440121761427692
ਭਾਰਤੀ ਟੀਮ ਦਾ ਸਕੋਰ 141/6 ਹੈ ਅਤੇ ਟੀਮ ਕੋਲ 145 ਦੌੜਾਂ ਦੀ ਬੜ੍ਹਤ ਹੈ। ਅਜਿਹੇ ‘ਚ ਟੀਮ ਇੰਡੀਆ ਤੀਜੇ ਦਿਨ ਇਸ ਸਕੋਰ ‘ਚ ਘੱਟੋ-ਘੱਟ 100 ਤੋਂ 150 ਦੌੜਾਂ ਜੋੜਨਾ ਚਾਹੇਗੀ। ਅਜਿਹੇ ‘ਚ ਕੰਗਾਰੂ ਟੀਮ ਨੂੰ ਕਰੀਬ 250-300 ਦਾ ਟੀਚਾ ਮਿਲੇਗਾ। ਜੇਕਰ ਟੀਮ ਇੰਡੀਆ ਆਸਟ੍ਰੇਲੀਆ ਨੂੰ ਹਰਾ ਦਿੰਦੀ ਹੈ ਤਾਂ ਉਹ ਸਿਡਨੀ ਟੈਸਟ ਜਿੱਤ ਕੇ ਸੀਰੀਜ਼ 2-2 ਨਾਲ ਬਰਾਬਰ ਕਰ ਲਵੇਗੀ। ਆਸਟ੍ਰੇਲੀਆ ਦੀ ਪਹਿਲੀ ਪਾਰੀ ਸਿਰਫ਼ 181 ਦੌੜਾਂ ‘ਤੇ ਸਿਮਟ ਗਈ ਸੀ। ਜੇਕਰ ਬਾਰਡਰ ਗਾਵਸਕਰ ਟਰਾਫੀ 2-2 ਨਾਲ ਖਤਮ ਹੁੰਦੀ ਹੈ ਤਾਂ ਭਾਰਤੀ ਟੀਮ ਡਬਲਯੂਟੀਸੀ ਫਾਈਨਲ ਖੇਡ ਸਕਦੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/
To Follow us on X : 👉 https://x.com/wishavwarta?t=4ZbZCPYcNxdCw05_40SJpA&s=09