Border–Gavaskar Trophy : ਭਾਰਤ ਅਤੇ ਆਸਟ੍ਰੇਲੀਆ ਵਿਚਾਲੇ 5ਵਾਂ ਟੈਸਟ ਜਾਰੀ
ਆਸਟ੍ਰੇਲੀਆ ਨੇ ਗਵਾਈਆਂ ਤਿੰਨ ਵਿਕਟਾਂ
ਉਸਮਾਨ ਖਵਾਜਾ ਅਤੇ ਟ੍ਰੈਵਿਸ ਹੈੱਡ ਕਰੀਜ਼ ‘ਤੇ
ਜਾਣੋ, ਲਾਈਵ ਸਕੋਰ
ਚੰਡੀਗੜ੍ਹ, 5ਜਨਵਰੀ (ਵਿਸ਼ਵ ਵਾਰਤਾ) ਬਾਰਡਰ ਗਾਵਸਕਰ ਟਰਾਫੀ ਦੇ 5ਵੇਂ ਟੈਸਟ ਮੈਚ ‘ਚ ਭਾਰਤ ਨੇ ਆਸਟ੍ਰੇਲੀਆ ਨੂੰ 162 ਦੌੜਾਂ ਦਾ ਟੀਚਾ ਦਿੱਤਾ ਹੈ। ਜਵਾਬ ‘ਚ ਆਸਟ੍ਰੇਲੀਆ ਨੇ ਦੂਜੀ ਪਾਰੀ ‘ਚ 3 ਵਿਕਟਾਂ ‘ਤੇ 93 ਦੌੜਾਂ ਬਣਾ ਲਈਆਂ ਹਨ। ਉਸਮਾਨ ਖਵਾਜਾ ਅਤੇ ਟ੍ਰੈਵਿਸ ਹੈੱਡ ਕਰੀਜ਼ ‘ਤੇ ਹਨ। ਇਸ ਤੋਂ ਪਹਿਲਾਂ ਸਟੀਵ ਸਮਿਥ 4 ਦੌੜਾਂ, ਮਾਰਨਸ ਲੈਬੁਸ਼ਗਨ 6 ਦੌੜਾਂ ਅਤੇ ਸੈਮ ਕੋਂਸਟੇਨਸ 22 ਦੌੜਾਂ ਬਣਾ ਕੇ ਆਊਟ ਹੋ ਗਏ।
ਅੱਜ ਐਤਵਾਰ ਨੂੰ ਸਿਡਨੀ ‘ਚ ਮੈਚ ਦੇ ਤੀਜੇ ਦਿਨ ਭਾਰਤੀ ਟੀਮ ਦੂਜੀ ਪਾਰੀ ‘ਚ 157 ਦੌੜਾਂ ‘ਤੇ ਆਲ ਆਊਟ ਹੋ ਗਈ। ਟੀਮ ਨੇ ਸਵੇਰੇ 141/6 ਦੇ ਸਕੋਰ ਨਾਲ ਖੇਡਣਾ ਸ਼ੁਰੂ ਕੀਤਾ। ਟੀਮ ਨੇ ਆਖਰੀ 4 ਵਿਕਟਾਂ 16 ਦੌੜਾਂ ਦੇ ਸਕੋਰ ‘ਤੇ ਗੁਆ ਦਿੱਤੀਆਂ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਆਸਟ੍ਰੇਲੀਆਈ ਟੀਮ 181 ਦੌੜਾਂ ‘ਤੇ ਆਲ ਆਊਟ ਹੋ ਗਈ ਸੀ, ਜਦਕਿ ਭਾਰਤ ਨੇ ਪਹਿਲੀ ਪਾਰੀ ‘ਚ 185 ਦੌੜਾਂ ਬਣਾਈਆਂ ਸਨ। ਇਸ ਤਰ੍ਹਾਂ ਭਾਰਤ ਨੂੰ ਪਹਿਲੀ ਪਾਰੀ ਵਿੱਚ 4 ਦੌੜਾਂ ਦੀ ਬੜ੍ਹਤ ਮਿਲ ਗਈ ਸੀ। ਜ਼ਿਕਰਯੋਗ ਹੈ ਕਿ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ 5 ਟੈਸਟ ਮੈਚਾਂ ਦੀ ਸੀਰੀਜ਼ 22 ਨਵੰਬਰ ਤੋਂ ਖੇਡੀ ਜਾ ਰਹੀ ਹੈ। ਟੀਮ ਇੰਡੀਆ ਨੇ ਪਰਥ ‘ਚ ਪਹਿਲਾ ਮੈਚ ਜਿੱਤਿਆ ਸੀ, ਉਦੋਂ ਤੋਂ ਟੀਮ ਨਹੀਂ ਜਿੱਤ ਸਕੀ ਹੈ। ਦੂਜੇ ਪਾਸੇ ਆਸਟਰੇਲੀਆ ਨੇ ਦੂਜਾ ਅਤੇ ਚੌਥਾ ਮੈਚ ਜਿੱਤ ਕੇ ਲੜੀ ਵਿੱਚ 2-1 ਦੀ ਬੜ੍ਹਤ ਬਣਾ ਲਈ ਹੈ। ਇਸ ਤੋਂ ਇਲਾਵਾ ਬ੍ਰਿਸਬੇਨ ਵਿੱਚ ਤੀਜਾ ਮੈਚ ਡਰਾਅ ਰਿਹਾ ਸੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/