Border–Gavaskar Trophy : ਪਰਥ ਟੈਸਟ ਦਾ ਅੱਜ ਹੈ ਤੀਜਾ ਦਿਨ
ਭਾਰਤ ਟੀਮ ਆਸਟ੍ਰੇਲੀਆ ਤੋਂ 218 ਦੌੜਾਂ ਨਾਲ ਹੈ ਅੱਗੇ
ਚੰਡੀਗੜ੍ਹ, 24ਨਵੰਬਰ(ਵਿਸ਼ਵ ਵਾਰਤਾ) ਪਰਥ ਟੈਸਟ ਦੇ ਦੂਜੇ ਦਿਨ ਸ਼ਨੀਵਾਰ ਨੂੰ ਭਾਰਤ ਮਜ਼ਬੂਤ ਸਥਿਤੀ ‘ਚ ਪਹੁੰਚ ਗਿਆ ਹੈ। ਟੀਮ ਨੇ ਸ਼ਨੀਵਾਰ ਨੂੰ ਬਿਨਾਂ ਕੋਈ ਵਿਕਟ ਗੁਆਏ 172 ਦੌੜਾਂ ਬਣਾ ਲਈਆਂ ਹਨ। ਯਸ਼ਸਵੀ ਜੈਸਵਾਲ 90 ਦੌੜਾਂ ਬਣਾ ਕੇ ਨਾਬਾਦ ਪਰਤੇ ਅਤੇ ਕੇਐੱਲ ਰਾਹੁਲ 62 ਦੌੜਾਂ ਬਣਾ ਕੇ ਨਾਬਾਦ ਪਰਤੇ। ਦੋਵਾਂ ਨੇ 346 ਗੇਂਦਾਂ ‘ਤੇ 172 ਦੌੜਾਂ ਦੀ ਓਪਨਿੰਗ ਸਾਂਝੇਦਾਰੀ ਕੀਤੀ। ਦੱਸ ਦਈਏ ਕਿ ਆਸਟ੍ਰੇਲੀਆ ਪਹਿਲੀ ਪਾਰੀ ‘ਚ 104 ਦੌੜਾਂ ‘ਤੇ ਆਲ ਆਊਟ ਹੋ ਗਈ ਸੀ। ਇਸ ਤਰ੍ਹਾਂ ਭਾਰਤ ਨੂੰ ਪਹਿਲੀ ਪਾਰੀ ਤੋਂ ਬਾਅਦ 46 ਦੌੜਾਂ ਦੀ ਲੀਡ ਮਿਲੀ, ਜੋ ਵਧ ਕੇ 218 ਦੌੜਾਂ ਹੋ ਗਈ। ਅੱਜ ਤੀਜੇ ਦਿਨ ਦੀ ਖੇਡ ਦੀ ਸ਼ੁਰੂਆਤ ਸਵੇਰੇ 7.50 ਵਜੇ ਤੋਂ ਹੋਵੇਗੀ।
ਦੱਸਣਯੋਗ ਹੈ ਕਿ ਦੂਜੇ ਦਿਨ ਆਸਟ੍ਰੇਲੀਆ ਨੇ ਸਵੇਰੇ 67/7 ਦੇ ਸਕੋਰ ਨਾਲ ਖੇਡਣਾ ਸ਼ੁਰੂ ਕੀਤਾ। ਟੀਮ ਨੇ 37 ਦੌੜਾਂ ਦੇ ਸਕੋਰ ‘ਤੇ ਆਖਰੀ 3 ਵਿਕਟਾਂ ਗੁਆ ਦਿੱਤੀਆਂ ਸਨ। ਭਾਰਤੀ ਕਪਤਾਨ ਜਸਪ੍ਰੀਤ ਬੁਮਰਾਹ ਨੇ 5 ਵਿਕਟਾਂ ਲਈਆਂ ਜਦਿਕ ਡੈਬਿਊ ਕਰਨ ਵਾਲੇ ਹਰਸ਼ਿਤ ਰਾਣਾ ਨੇ 3 ਅਤੇ ਮੁਹੰਮਦ ਸਿਰਾਜ ਨੇ 2 ਵਿਕਟਾਂ ਹਾਸਲ ਕੀਤੀਆਂ। ਮੈਚ ਦੇ ਪਹਿਲੇ ਦਿਨ ਸ਼ੁੱਕਰਵਾਰ ਨੂੰ ਭਾਰਤੀ ਟੀਮ 150 ਦੌੜਾਂ ‘ਤੇ ਆਲ ਆਊਟ ਹੋ ਗਈ ਸੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/