Border-Gavaskar Trophy 2024 : ਭਾਰਤ ਤੇ ਆਸਟ੍ਰੇਲੀਆ ਵਿਚਾਲੇ ਪਹਿਲਾ ਟੈਸਟ ਥੋੜ੍ਹੀ ਦੇਰ ‘ਚ
ਭਾਰਤ ਨੇ ਟਾਸ ਜਿੱਤ ਕੇ ਲਿਆ ਬੱਲੇਬਾਜ਼ੀ ਦਾ ਫੈਸਲਾ
ਚੰਡੀਗੜ੍ਹ, 22ਨਵੰਬਰ(ਵਿਸ਼ਵ ਵਾਰਤਾ) ਭਾਰਤ ਅਤੇ ਆਸਟਰੇਲੀਆ ਵਿਚਾਲੇ ਬਾਰਡਰ ਗਾਵਸਕਰ ਟਰਾਫੀ (Border-Gavaskar Trophy 2024) ਦਾ ਪਹਿਲਾ ਮੈਚ ਓਪਟਸ ਸਟੇਡੀਅਮ, ਪਰਥ ਵਿੱਚ ਖੇਡਿਆ ਜਾਵੇਗਾ। ਭਾਰਤੀ ਟੀਮ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਅੱਜ ਦੇ ਮੈਚ ਵਿੱਚ ਦੋ ਖਿਡਾਰੀ ਡੈਬਿਊ ਕਰਨ ਜਾ ਰਹੇ ਹਨ। ਟਾਸ ਤੋਂ ਠੀਕ ਪਹਿਲਾਂ ਵਿਰਾਟ ਕੋਹਲੀ ਨੇ ਨਿਤੀਸ਼ ਰੈੱਡੀ ਅਤੇ ਹਰਸ਼ਿਤ ਰਾਣਾ ਨੂੰ ਡੈਬਿਊ ਕੈਪ ਸੌਂਪੀ। ਇਸ ਦੇ ਨਾਲ ਹੀ ਨਾਥਨ ਮੈਕਸਵੀਨੀ ਵੀ ਆਸਟ੍ਰੇਲੀਆ ਲਈ ਡੈਬਿਊ ਕਰ ਰਹੇ ਹਨ। ਇਹ 5 ਮੈਚਾਂ ਦੀ ਸੀਰੀਜ਼ WTC ਫਾਈਨਲ ਦੇ ਲਿਹਾਜ਼ ਨਾਲ ਭਾਰਤ ਲਈ ਮਹੱਤਵਪੂਰਨ ਸੀਰੀਜ਼ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/