ਮੁੰਬਈ 20 ਜੂਨ ਵਿਸ਼ਵ ਵਾਰਤਾ : ਫ਼ਿਲਮ ਹਮਾਰੇ 12 ਨੂੰ ਬੰਬੇ ਹਾਈ ਕੋਰਟ(BOMBAY HIGHCOURT) ਨੇ ਕੁਝ ਬਦਲਾਅ ਦੇ ਨਾਲ ਰਿਲੀਜ਼ ਕਰਨ ਦੀ ਆਗਿਆ ਦੇ ਦਿੱਤੀ ਹੈ। ਫਿਲਮ ( MOVIE) ਦੇ ਵਿੱਚ ਸਿਰਫ ਤਿੰਨ ਬਦਲਾਅ ਕੀਤੇ ਗਏ ਹਨ। ਤਿੰਨ ਡਾਇਲੋਗ ਵੀ ਅਜਿਹੇ ਹਨ ਜਿਨਾਂ ਨੂੰ ਮਿਊਟ ਕੀਤਾ ਗਿਆ ਹੈ। ਬਾਕੀ ਦੀ ਫਿਲਮ ਜਿਉਂ ਦੀ ਤਿਉਂ ਰਿਲੀਜ਼ ਹੋਵੇਗੀ। ਇਸ ਤੋਂ ਪਹਿਲਾਂ ਬੰਬੇ ਹਾਈਕੋਰਟ ਨੇ ਕਿਹਾ ਸੀ ਕਿ ਫਿਲਮ ਦੇ ਵਿੱਚ ਮੁਸਲਿਮ ਭਾਈਚਾਰੇ ਦੇ ਖਿਲਾਫ ਕੁਝ ਵੀ ਨਹੀਂ ਹੈ। ਦ੍ਰਿਸ਼ਾਂ ਨੂੰ ਲੈ ਕੇ ਅਪੱਤੀ ਹੋ ਸਕਦੀ ਹੈ। ਇਸ ਤੋਂ ਬਾਅਦ ਅਦਾਲਤ ਨੇ ਦੋਵਾਂ ਪੱਖਾਂ ਨੂੰ ਆਪਸ ਦੇ ਵਿੱਚ ਗੱਲਬਾਤ ਕਰਕੇ ਹੱਲ ਕੱਢਣ ਦੇ ਲਈ ਕਿਹਾ ਸੀ। ਇਹ ਫਿਲਮ ਪਹਿਲਾਂ 7 ਜੂਨ ਨੂੰ ਰਿਲੀਜ਼ ਹੋਣੀ ਸੀ। ਪਰ ਇਹਨਾਂ ਵਿਵਾਦਾਂ ਦੇ ਚਲਦਿਆਂ ਫਿਲਮ ਰਿਲੀਜ਼ ਨਹੀਂ ਹੋ ਪਾਈ ਸੀ। ਇਸ ਫਿਲਮ ਦੇ ਖਿਲਾਫ ਇੱਕ ਯਾਚਿਕਾ ਪਾਈ ਗਈ ਸੀ। ਫਿਲਮ ਤੇ ਇਹ ਇਲਜ਼ਾਮ ਲਗਾਇਆ ਗਿਆ ਕਿ ਸੀ ਕਿ, ਇਸ ਦੇ ਵਿੱਚ ਮੁਸਲਿਮ ਔਰਤਾਂ ( MUSLIM,S LADY ) ਦੇ ਖਿਲਾਫ ਅਪਮਾਨ ਦੀ ਭਾਵਨਾ ਹੈ। ਅਦਾਲਤ ਨੇ ਫਿਲਮ ਦੇ ਵਿੱਚ ਕੁਝ ਡਾਇਲੋਗ ਮਿਊਟ ਕਰਨ ਦੇ ਆਦੇਸ਼ ਦਿੱਤੇ ਸਨ। ਕੋਰਟ ਨੇ ਇਸਦੇ ਟਰੇਲਰ ਦੇ ਉੱਪਰ ਵੀ ਇਤਰਾਜ਼ ਜਤਾਇਆ ਸੀ। ਅਤੇ ਨਿਰਮਾਤਾ ਤੇ ਪੰਜ ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਸੀ। ਇਸ ਤੋਂ ਇਲਾਵਾ ਕੋਰਟ ਨੇ ਕਿਹਾ ਸੀ ਕਿ, ਇਹ ਫਿਲਮ ਟਰੇਲਰ ਦੇ ਉਲਟ ਹੈ , ਤੇ ਇੱਕ ਚੰਗਾ ਸਮਾਜਿਕ ਸੰਦੇਸ਼ ਦਿੰਦੀ ਹੈ। ਕੋਰਟ ਦੇ ਆਦੇਸ਼ ਤੋਂ ਬਾਅਦ ਹੁਣ ਜਲਦ ਹੀ ਫਿਲਮ ਰਿਲੀਜ਼ ਹੋਣ ਦੀ ਸੰਭਾਵਨਾ ਬਣ ਗਈ ਹੈ।