Bomb Threat : ਇੰਡੀਗੋ ਦੀਆਂ 5 ਉ਼ਡਾਣਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ; ਕਰਵਾਈ ਜਾ ਰਹੀ ਐਮਰਜੈਂਸੀ ਲੈਂਡਿੰਗ
ਚੰਡੀਗੜ੍ਹ, 19ਅਕਤੂਬਰ(ਵਿਸ਼ਵ ਵਾਰਤਾ) ਏਅਰਲਾਈਨਜ਼ ਨੂੰ ਬੰਬ ਦੀ ਧਮਕੀ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਦੌਰਾਨ ਸ਼ਨੀਵਾਰ (19 ਅਕਤੂਬਰ 2024) ਨੂੰ, ਇੰਡੀਗੋ ਦੀਆਂ 5 ਉਡਾਣਾਂ ਨੂੰ ਬੰਬ ਦੀ ਧਮਕੀ ਮਿਲੀ ਹੈ। ਏਅਰਪੋਰਟ ਇਨ੍ਹੀਂ ਦਿਨੀਂ ਲੋਕਾਂ ਨਾਲ ਭਰੇ ਹੋਏ ਹਨ। ਤਿਉਹਾਰਾਂ ਦੇ ਸੀਜ਼ਨ ਦੌਰਾਨ ਅਜਿਹੀਆਂ ਧਮਕੀਆਂ ਭਰੀਆਂ ਕਾਲਾਂ ਲੋਕਾਂ ਵਿੱਚ ਡਰ ਪੈਦਾ ਕਰਨ ਵਾਲੀਆਂ ਹਨ। ਆਖ਼ਰ ਇਹ ਲੋਕ ਕੌਣ ਹਨ ਜੋ ਅਜਿਹੀਆਂ ਧਮਕੀਆਂ ਦੇ ਰਹੇ ਹਨ ਅਤੇ ਅਜਿਹੀਆਂ ਧਮਕੀਆਂ ਕਿਉਂ ਦੇ ਰਹੇ ਹਨ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਇੰਡੀਗੋ ਦੀਆਂ 5 ਉਡਾਣਾਂ ਨੂੰ ਅੱਜ ਫਿਰ ਬੰਬ ਦੀ ਧਮਕੀ ਦੀਆਂ ਕਾਲਾਂ ਆਈਆਂ ਹਨ। ਸਾਰੇ ਜਹਾਜ਼ਾਂ ਦੀ ਐਮਰਜੈਂਸੀ ਲੈਂਡਿੰਗ ਕੀਤੀ ਜਾ ਰਹੀ ਹੈ। ਦਿੱਲੀ ਹਵਾਈ ਅੱਡੇ ‘ਤੇ ਹੁਣ ਤੱਕ ਕੁੱਲ 3 ਉਡਾਣਾਂ ਉਤਰੀਆਂ ਹਨ। ਹੁਣ ਤੱਕ ਬੰਬ ਦੀ ਧਮਕੀ ਦੀਆਂ 7 ਕਾਲਾਂ ਆ ਚੁੱਕੀਆਂ ਹਨ। ਇਹ ਧਮਕੀ ਇੰਡੀਗੋ ਦੀਆਂ 5 ਉਡਾਣਾਂ ਨੂੰ ਦਿੱਤੀ ਗਈ ਹੈ। ਤਿਉਹਾਰਾਂ ਦੇ ਸੀਜ਼ਨ ਦੌਰਾਨ ਉਡਾਣਾਂ ‘ਤੇ ਬੰਬ ਦੀ ਧਮਕੀ ਵਰਗੀਆਂ ਕਾਲਾਂ ਆਮ ਹੋ ਗਈਆਂ ਹਨ। ਹਰ ਰੋਜ਼ ਅਜਿਹੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਸੋਮਵਾਰ ਤੋਂ ਹੁਣ ਤੱਕ 70 ਤੋਂ ਵੱਧ ਉਡਾਣਾਂ ਨੂੰ ਬੰਬ ਦੀ ਧਮਕੀ ਮਿਲੀ ਹੈ। ਅੱਜ ਸਵੇਰੇ ਏਅਰ ਇੰਡੀਆ ਐਕਸਪ੍ਰੈਸ ਅਤੇ ਵਿਸਤਾਰਾ ਏਅਰਲਾਈਨਜ਼ ਨੂੰ ਵੀ ਬੰਬ ਦੀ ਧਮਕੀ ਦਿੱਤੀ ਗਈ ਹੈ। ਇੰਡੀਗੋ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ, “ਅਸੀਂ ਮੁੰਬਈ ਤੋਂ ਇਸਤਾਂਬੁਲ ਲਈ ਉਡਾਣ ਭਰਨ ਵਾਲੀ ਫਲਾਈਟ 6E17 ਨਾਲ ਜੁੜੀ ਸਥਿਤੀ ਤੋਂ ਜਾਣੂ ਹਾਂ। ਸਾਡੇ ਯਾਤਰੀਆਂ ਅਤੇ ਚਾਲਕ ਦਲ ਦੀ ਸੁਰੱਖਿਆ ਸਾਡੀ ਸਭ ਤੋਂ ਵੱਡੀ ਤਰਜੀਹ ਹੈ। ਅਸੀਂ ਸਬੰਧਤ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ ਅਤੇ ਸਾਰੀਆਂ ਜ਼ਰੂਰੀ ਸਾਵਧਾਨੀ ਵਰਤ ਰਹੇ ਹਾਂ।”