Bollywood Actor ਸੈਫ਼ ਅਲੀ ਖ਼ਾਨ ‘ਤੇ ਹੋਏ ਹਮਲੇ ਨੂੰ ਲੈ ਕੇ ਵੱਡੀ ਖ਼ਬਰ
- ਹਮਲਾ ਕਰਨ ਵਾਲੇ ਸ਼ੱਕੀ ਦੀ ਪਹਿਲੀ ਤਸਵੀਰ ਆਈ ਸਾਹਮਣੇ
ਨਵੀ ਦਿੱਲੀ, 16 ਜਨਵਰੀ : ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ ‘ਤੇ ਹੋਏ ਹਮਲੇ ਦੀ ਅਗਲੇਰੀ ਜਾਂਚ ਕਰਨ ਲਈ ਇਕ ਜਾਂਚ ਟੀਮ ਅਭਿਨੇਤਾ ਦੇ ਮੁੰਬਈ ਸਥਿਤ ਰਿਹਾਇਸ਼ ‘ਤੇ ਪਹੁੰਚੀ। ਪੁਲਿਸ ਲਗਾਤਾਰ ਅਦਾਕਾਰ ਦੇ ਘਰ ਦੀ ਜਾਂਚ ਕਰ ਰਹੀ ਹੈ। ਸੈਫ ਅਲੀ ਖਾਨ ‘ਤੇ ਚਾਕੂ ਨਾਲ ਹਮਲਾ ਕਰਨ ਵਾਲੇ ਵਿਅਕਤੀ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ। ਰਾਤ 2.30 ਵਜੇ ਉਸ ਨੂੰ ਛੇਵੀਂ ਮੰਜ਼ਿਲ ਤੋਂ ਹੇਠਾਂ ਆਉਂਦੇ ਦੇਖਿਆ ਗਿਆ। ਦੱਸ ਦਈਏ ਕਿ ਅਦਾਕਾਰ ‘ਤੇ ਉਨ੍ਹਾਂ ਦੇ ਘਰ ‘ਚ ਵੜ ਕੇ ਚਾਕੂ ਨਾਲ ਹਮਲਾ ਕੀਤਾ ਗਿਆ। ਇਹ ਘਟਨਾ ਮੁੰਬਈ ਦੇ ਖਾਰ ਸਥਿਤ ਗੁਰੂ ਸ਼ਰਨ ਅਪਾਰਟਮੈਂਟ ਦੀ 12ਵੀਂ ਮੰਜ਼ਿਲ ‘ਤੇ ਬੁੱਧਵਾਰ ਰਾਤ ਕਰੀਬ 2.30 ਵਜੇ ਵਾਪਰੀ। ਇਸ ਹਮਲੇ ‘ਚ ਸੈਫ ਅਲੀ ਖਾਨ ਨੂੰ ਗਰਦਨ, ਪਿੱਠ, ਹੱਥਾਂ ਅਤੇ ਸਿਰ ਸਮੇਤ ਛੇ ਥਾਵਾਂ ‘ਤੇ ਚਾਕੂ ਮਾਰੇ ਗਏ ਸਨ। ਜ਼ਖਮੀ ਸੈਫ ਨੂੰ ਰਾਤ ਨੂੰ ਹੀ ਲੀਲਾਵਤੀ ਹਸਪਤਾਲ ਲਿਜਾਇਆ ਗਿਆ। ਲੀਲਾਵਤੀ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਸੈਫ ਦੀ ਰੀੜ੍ਹ ਦੀ ਹੱਡੀ ਵਿੱਚ ਚਾਕੂ ਦਾ ਇੱਕ ਟੁਕੜਾ ਫਸ ਗਿਆ ਸੀ। ਇਸ ਨੂੰ ਸਰਜਰੀ ਰਾਹੀਂ ਕੱਢਿਆ ਗਿਆ ਹੈ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/