Bollywood Actor ਸੈਫ ਅਲੀ ਖਾਨ ਨੂੰ ਹਸਪਤਾਲ ਤੋਂ ਮਿਲੀ ਛੁੱਟੀ
ਮਾਂ ਸ਼ਰਮੀਲਾ ਅਤੇ ਬੇਟੀ ਸਾਰਾ ਨਾਲ ਮੌਜੂਦ
ਨਵੀ ਦਿੱਲੀ,21 ਜਨਵਰੀ : ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ ਨੂੰ 5 ਦਿਨਾਂ ਬਾਅਦ ਮੰਗਲਵਾਰ ਨੂੰ ਲੀਲਾਵਤੀ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਸਾਹਮਣੇ ਆਈ ਜਾਣਕਾਰੀ ਅਨੁਸਾਰ ਸ਼ਰਮੀਲਾ ਟੈਗੋਰ ਤੋਂ ਇਲਾਵਾ ਸੈਫ ਦੀ ਬੇਟੀ ਸਾਰਾ ਅਲੀ ਖਾਨ ਵੀ ਹਸਪਤਾਲ ‘ਚ ਮੌਜੂਦ ਹੈ। ਸੈਫ ਦੀ ਪਤਨੀ ਕਰੀਨਾ ਕਪੂਰ ਖਾਨ ਹਸਪਤਾਲ ਪਹੁੰਚੀ ਸੀ, ਪਰ ਘਰ ਲਈ ਰਵਾਨਾ ਹੋ ਗਈ। ਸੈਫ ਨੇ ਲੀਲਾਵਤੀ ਹਸਪਤਾਲ ਦੇ ਡਾਕਟਰਾਂ ਅਤੇ ਸਟਾਫ ਦਾ ਧੰਨਵਾਦ ਕੀਤਾ ਹੈ।
ਇਹ ਵੀ ਕਿਹਾ ਜਾ ਰਿਹਾ ਹੈ ਕਿ ਹੁਣ ਸੈਫ ਆਪਣਾ ਘਰ ਵੀ ਬਦਲਣਗੇ। ਉਹ ਹੁਣ ਗੁਰੂਸ਼ਰਨ ਅਪਾਰਟਮੈਂਟ ਦੀ ਬਜਾਏ ਫਾਰਚਿਊਨ ਹਾਈਟਸ ਨਾਮ ਦੀ ਇਮਾਰਤ ਵਿੱਚ ਰਹਿਣਗੇ। ਅਦਾਕਾਰ ਦਾ ਸਮਾਨ ਇੱਥੇ ਸ਼ਿਫਟ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਸੈਫ ‘ਤੇ ਗੁਰੂਸ਼ਰਨ ਅਪਾਰਟਮੈਂਟ ‘ਚ ਹੀ ਹਮਲਾ ਹੋਇਆ ਸੀ।15 ਜਨਵਰੀ ਨੂੰ ਕਰੀਬ 2.30 ਵਜੇ ਉਸ ‘ਤੇ ਚਾਕੂ ਨਾਲ ਹਮਲਾ ਕੀਤਾ ਗਿਆ ਸੀ। ਇਸ ਦੌਰਾਨ ਸੈਫ ਦੀ ਗਰਦਨ ਅਤੇ ਰੀੜ੍ਹ ਦੀ ਹੱਡੀ ‘ਤੇ ਗੰਭੀਰ ਸੱਟਾਂ ਲੱਗੀਆਂ ਸਨ। ਇਸ ਤੋਂ ਬਾਅਦ ਸੈਫ ਆਟੋ ਰਾਹੀਂ ਲੀਲਾਵਤੀ ਹਸਪਤਾਲ ਪਹੁੰਚੇ ਸਨ। ਮੁੰਬਈ ਪੁਲਸ ਨੇ ਦੋਸ਼ੀ ਸ਼ਰੀਫੁਲ ਨੂੰ 19 ਜਨਵਰੀ ਦੀ ਦੇਰ ਰਾਤ ਗ੍ਰਿਫਤਾਰ ਕੀਤਾ ਸੀ। ਅਪਰਾਧ ਸ਼ਾਖਾ ਨੇ ਦੱਸਿਆ ਕਿ ਉਹ ਬੰਗਲਾਦੇਸ਼ ਵਿੱਚ ਕੁਸ਼ਤੀ ਦਾ ਖਿਡਾਰੀ ਸੀ। ਸ਼ਰੀਫੁਲ 5 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਹੈ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/