BJP ਸਾਂਸਦ ਪ੍ਰਤਾਪ ਸਿੰਘ ਸਾਰੰਗੀ ਜ਼ਖਮੀ, ਸਿਰ ‘ਤੇ ਲੱਗੀ ਸੱਟ
- – ਰਾਹੁਲ ਗਾਂਧੀ ਤੇ ਲਾਏ ਇਲਜ਼ਾਮ
ਨਵੀ ਦਿੱਲੀ: ਉੜੀਸਾ ਦੇ ਬਾਲਾਸੋਰ ਤੋਂ ਭਾਜਪਾ ਸਾਂਸਦ ਪ੍ਰਤਾਪ ਸਿੰਘ ਸਾਰੰਗੀ ਅੱਜ ਜ਼ਖਮੀ ਹੋ ਗਏ। ਉਨਾਂ ਦੇ ਸਿਰ ‘ਤੇ ਸੱਟ ਲੱਗੀ ਹੈ ਅਤੇ ਇਲਾਜ ਲਈ ਵ੍ਹੀਲਚੇਅਰ ‘ਤੇ ਲਿਜਾਇਆ ਗਿਆ। ਸਾਰੰਗੀ ਨੇ ਦੋਸ਼ ਲਾਇਆ ਕਿ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਵੱਲੋਂ ਧੱਕਾ ਦਿਤੇ ਜਾਣ ‘ਤੇ ਉਹ ਡਿੱਗੇ ਹਨ। ਜ਼ਖਮੀ ਸੰਸਦ ਮੈਂਬਰ ਨੇ ਦੋਸ਼ ਲਾਇਆ ਕਿ ਰਾਹੁਲ ਗਾਂਧੀ ਨੇ ਇਕ ਸੰਸਦ ਮੈਂਬਰ ਨੂੰ ਧੱਕਾ ਦਿੱਤਾ, ਜੋ ਉਨ੍ਹਾਂ ‘ਤੇ ਡਿੱਗ ਪਿਆ। ਜਿਸ ਕਾਰਨ ਉਹ ਜ਼ਖਮੀ ਹੋ ਗਏ। ਓਧਰ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਭਾਜਪਾ ਦੇ ਸੰਸਦ ਮੈਂਬਰਾਂ ਨੇ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਹਨ ਅਤੇ ਸੰਸਦ ਦੇ ਮੁੱਖ ਗੇਟ ‘ਤੇ ਇਕੱਠੇ ਹੋਣ ਕਾਰਨ ਉਨ੍ਹਾਂ ਨੂੰ ਸੰਸਦ ‘ਚ ਦਾਖਲ ਹੋਣ ‘ਚ ਦਿੱਕਤ ਦਾ ਸਾਹਮਣਾ ਕਰਨਾ ਪਿਆ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/