BJP ਦੀ ਲੀਡ 300 ਤੋਂ ਪਾਰ ,INDIA ਗਠਜੋੜ 190 ਸੀਟਾਂ ‘ਤੇ ਲੀਡ
ਪੰਜਾਬ ‘ਚ ਫਸਵਾ ਮੁਕਾਬਲਾ ਕਾਂਗਰਸ 7 ਸੀਟਾਂ ‘ਤੇ ਅੱਗੇ
ਚੰਡੀਗੜ੍ਹ, 4 ਜੂਨ (ਵਿਸ਼ਵ ਵਾਰਤਾ):- ਬਠਿੰਡਾ ਸੀਟ ‘ਤੇ ਦਿਲਚਸਪ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਕਦੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਸਿਮਰਤ ਕੌਰ ਬਾਦਲ ਅੱਗੇ ਹੋ ਜਾਂਦੇ ਹਨ ਅਤੇ ਕਦੇ ਆਪ ਉਮੀਦਵਾਰ ਲੀਡ ਕਰਦੇ ਹੋਏ ਨਜਰ ਆ ਰਹੇ ਹਨ। ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਅਮ੍ਰਿਤਪਾਲ ਸਿੰਘ ਲਗਾਤਾਰ ਵੱਡੀ ਲੀਡ ਨਾਲ ਅੱਗੇ ਚਲ ਰਹੇ ਨੇ। ਫਰੀਦਕੋਟ ਤੋਂ ਵੀ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਅੱਗੇ ਚਲ ਰਹੇ ਹਨ। ਜਲੰਧਰ ਸੀਟ ‘ਤੇ ਚਰਨਜੀਤ ਚੰਨੀ 16000 ਵੋਟਾਂ ਤੋਂ ਲੀਡ ਕਰਦੇ ਹੋਏ ਦਿਖਾਈ ਦੇ ਰਹੇ ਹਨ। ਪੰਜਾਬ ‘ਚ ਮੁਕਾਬਲੇ ਦੀ ਗੱਲ ਕਰੀਏ ਤਾ ਕਾਂਗਰਸ ਨਾਲ BJP ਮੁਕਾਬਲਾ ਕਰਦੀ ਹੋਈ ਨਜਰ ਆ ਰਹੀ ਹੈ।ਪਟਿਆਲਾ ‘ਚ ਮੁਕਾਬਲਾ ਦਿਲਚਸਪ ਬਣਿਆ ਹੋਇਆ ਹੈ। ਮੁਕਾਬਲਾ ਧਰਮਬੀਰ ਗਾਂਧੀ ਅਤੇ ਬਲਬੀਰ ਸਿੰਘ ਵਿਚਕਾਰ ਚਲ ਰਿਹਾ ਹੈ। ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਬਲਬੀਰ ਸਿੰਘ ਲੀਡ ਕਰਦੇ ਹੋਏ ਨਜਰ ਆ ਰਹੇ ਹਨ। ਫਤਹਿਗੜ੍ਹ ਸਾਹਿਬ ਤੋਂ ਡਾ. ਅਮਰ ਸਿੰਘ 4000 ਸੀਟਾਂ ਤੋਂ ਅੱਗੇ ਚਲ ਰਹੇ ਹਨ।