WISHAVWARTA ਵਲੋਂ ਕਰਵਾਏ ਸਰਵੇ ‘ਚ ਵੱਡਾ ਖੁਲਾਸਾ ; ਜਾਣੋ ਕਿੰਨੇ ਪ੍ਰਤੀਸ਼ਤ ਕਰ ਰਹੇ PUNJAB ਬੰਦ ਦਾ ਸਮਰਥਨ
ਚੰਡੀਗੜ੍ਹ 29 ਦਿਸੰਬਰ (ਵਿਸ਼ਵ ਵਾਰਤਾ):- ਕਿਸਾਨ ਅੰਦੋਲਨ ਨੂੰ ਲੈ ਕੇ ਅਦਾਰਾ ‘ਵਿਸ਼ਵ ਵਾਰਤਾ’ ਵਲੋਂ ਕਰਵਾਏ (ਨੈਟ ਅਧਾਰਿਤ) ਸਰਵੇ ‘ਚ ਵੱਡਾ ਖੁਲਾਸਾ ਹੋਇਆ ਹੈ।
ਸਰਵੇ ‘ਚ ਇਹ ਗੱਲ ਸਾਹਮਣੇ ਆਈ ਹੈ ਕਿ, 75 ਫ਼ੀਸਦ ਲੋਕ 30 ਦਿਸੰਬਰ ਨੂੰ ਕਿਸਾਨਾਂ ਵਲੋਂ ਰੱਖੇ ਪੰਜਾਬ ਬੰਦ ਦਾ ਸਮਰਥਨ ਕਰਦੇ ਹਨ। ਇਸ ਸਰਵੇ ‘ਚ ਇਹ ਸਵਾਲ ਪੁੱਛਿਆ ਗਿਆ ਸੀ, ਕੀ ਕਿਸਾਨਾਂ ਵਲੋਂ ਪੰਜਾਬ ਬੰਦ ਕਰਨਾ ਸਹੀ ਹੈ ? ਇਸ ਸਵਾਲ ਦੇ ਜਵਾਬ ‘ਚ 309 ਲੋਕਾਂ ਨੇ ਆਪਣੀ ਹਾਜ਼ਰੀ ਲਗਵਾਈ ।
ਸਵਾਲ ਦੇ ਜਵਾਬ ‘ਚ 75 ਪ੍ਰਤੀਸ਼ਤ ਲੋਕਾਂ ਨੇ ਹਾਂ ‘ਚ ਜਵਾਬ ਦਿੱਤਾ ਹੈ। ਜਿਸਦਾ ਸਿੱਧਾ ਅਰਥ ਹੈ ਕਿ ਲੋਕ 30 ਦਿਸੰਬਰ ਵਾਲੇ ਬੰਦ ਦਾ ਵੱਡੇ ਪੱਧਰ ‘ਤੇ ਸਮਰਥਨ ਕਰ ਰਹੇ ਹਨ। ਇਥੇ ਜ਼ਿਕਰਯੋਗ ਹੈ ਕਿ ਪੰਜਾਬੀ ਦੀਆਂ ਵੱਖੋ ਵੱਖਰੀਆਂ ਜਥੇਬੰਦੀਆਂ ਨੇ ਕਿਸਾਨੀ ਅੰਦੋਲਨ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਹੈ।
ਮਜ਼ਦੂਰਾਂ ਦੀਆਂ ਜਥੇਬੰਦੀਆਂ, ਵਪਾਰੀਆਂ ਦੀਆਂ, ਬੱਸ ਚਾਲਕਾਂ ,ਟਰਾਂਸਪੋਰਟਰਾਂ, ਅਧਿਆਪਕਾਂ ਅਤੇ ਮੁਲਾਜ਼ਮਾਂ ਜੱਥੇਬੰਦੀਆਂ ਵਲੋਂ ਕਿਸਾਨਾਂ ਦੇ ਇਸ ਬੰਦ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਗਿਆ ਹੈ। ਲੋਕਾਂ ਦੇ ਸਮਰਥਨ ਨੂੰ ਦੇਖਦਿਆਂ ਲੱਗਦਾ ਹੈ ਕਿ ਇਹ ਬੰਦ ਵੱਡੇ ਪੱਧਰ ‘ਤੇ ਸਫਲ ਰਹੇਗਾ ਅਤੇ ਸਰਕਾਰ ਤੱਕ ਕਿਸਾਨਾਂ ਦਾ ਸੁਨੇਹਾ ਪਹੁੰਚਾਉਣ ਲਈ ਵੀ ਸਫਲ ਸਿੱਧ ਹੋਵੇਗਾ।