IPL ਮੈਚ ਵੇਖਣ ਦੇ ਸ਼ੌਕੀਨਾਂ ਲਈ ਵੱਡੀ ਖ਼ਬਰ
- ਮਹਾਰਾਜਾ ਯਾਦਵਿੰਦਰਾ ਸਟੇਡੀਅਮ ਮੁੱਲਾਂਪੁਰ ‘ਚ ਹੋਵੇਗਾ ਪੰਜਾਬ ਦਾ ਪਹਿਲਾ ਮੈਚ
- ਟਿਕਟ ਬੁਕਿੰਗ ਹੋਈ ਸ਼ੁਰੂ
ਚੰਡੀਗੜ੍ਹ 9 ਮਾਰਚ (ਵਿਸ਼ਵ ਵਾਰਤਾ)-ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.)IPL ਦੇ 18ਵੇਂ ਸੀਜ਼ਨ ਵਿੱਚ ਪੰਜਾਬ ਕਿੰਗਜ਼ ਦੀ ਫਰੈਂਚਾਈਜ਼ੀ ਆਪਣੇ ਘਰੇਲੂ ਮੈਦਾਨ ਮਹਾਰਾਜਾ ਯਾਦਵਿੰਦ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ, ਮੁੱਲਾਂਪੁਰ ਮੋਹਾਲੀ ਵਿਖੇ ਹੋਣ ਵਾਲੇ ਮੈਚਾਂ ਲਈ ਟਿਕਟਾਂ ਦੀ ਆਨਲਾਈਨ ਬੁਕਿੰਗ ਅੱਜ (ਐਤਵਾਰ) ਦੁਪਹਿਰ 1 ਵਜੇ ਤੋਂ ਸ਼ੁਰੂ ਕਰ ਰਹੀ ਹੈ। ਪ੍ਰਸ਼ੰਸਕ 5 ਅਪ੍ਰੈਲ ਨੂੰ ਰਾਜਸਥਾਨ ਰਾਇਲਸ ਦੇ ਖਿਲਾਫ ਹੋਣ ਵਾਲੇ ਮੈਚ ਲਈ ਟਿਕਟ ਬੁੱਕ ਕਰ ਸਕਦੇ ਹਨ।
ਇਸ ਵਾਰ ਦਰਸ਼ਕਾਂ ਨੂੰ ਪਹਿਲੀ ਵਾਰ ਇਸ ਮੈਦਾਨ ‘ਤੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਅਤੇ ਵਿਰਾਟ ਕੋਹਲੀ ਨੂੰ ਖੇਡਦੇ ਦੇਖਣ ਦਾ ਮੌਕਾ ਮਿਲੇਗਾ। ਇਸ ਤੋਂ ਪਹਿਲਾਂ ਚੇਨਈ ਸੁਪਰ ਕਿੰਗਜ਼ ਦੇ ਜ਼ਿਆਦਾਤਰ ਮੈਚ ਧਰਮਸ਼ਾਲਾ ‘ਚ ਹੁੰਦੇ ਸਨ ਪਰ ਇਸ ਵਾਰ ਧੋਨੀ ਅਤੇ ਕੋਹਲੀ ਦੋਵੇਂ ਪਹਿਲੀ ਵਾਰ ਮੁੱਲਾਂਪੁਰ ਸਟੇਡੀਅਮ ‘ਚ ਖੇਡਦੇ ਨਜ਼ਰ ਆਉਣਗੇ।