BIG NEWS : ਬਿਕਰਮ ਮਜੀਠੀਆ ਨੇ ਸੁਖਬੀਰ ਬਾਦਲ ਤੇ ਹਮਲਾ ਕਰਨ ਵਾਲ਼ੇ ਦੀ ਪੁਲਿਸ ਦੇ ਉੱਚ ਅਧਿਕਾਰੀ ਨਾਲ ਗੱਲਬਾਤ ਕਰਦੇ ਹੋਏ ਵੀਡੀਓ ਕੀਤੀ ਜਾਰੀ
ਪੁਲਿਸ ਪ੍ਰਸ਼ਾਸਨ ਤੇ ਚੁੱਕੇ ਸਵਾਲ
ਚੰਡੀਗੜ੍ਹ, 4ਦਸੰਬਰ(ਵਿਸ਼ਵ ਵਾਰਤਾ) ਸੁਖਬੀਰ ਬਾਦਲ ਤੇ ਹੋਏ ਜਾਨਲੇਵਾ ਹਮਲੇ ਨੂੰ ਲੈ ਕੇ ਬਿਕਰਮ ਮਜੀਠੀਆ ਨੇ ਇੱਕ ਵੀਡੀਓ ਜਾਰੀ ਕਰਦਿਆਂ ਪੁਲਿਸ ਪ੍ਰਸ਼ਾਸਨ ਤੇ ਸਵਾਲ ਚੁੱਕੇ ਹਨ।
ਬਿਕਰਮ ਮਜੀਠੀਆ ਨੇ ਸੋਸ਼ਲ ਮੀਡੀਆ ਤੇ ਵੀਡੀਓ ਜਾਰੀ ਕਰਦਿਆਂ ਲਿਖਿਆ “Gurpreet Bhuller
CP SAAB
ਆਪਣੀ ਨਾਲਾਇਕੀ , ਆਪਣੀ ਕੁਰਸੀ , ਆਪਣਾ failure ਛੁਪਾਉਣ ਲਈ ਤੁਸੀਂ ਕਹਿ ਰਹੇ ਹੋ ਕਿ ਆਪ ਕਰਾਇਆ।
ਸਾਜ਼ਿਸ਼ !
ਸ਼ਰਮ ਕਰੋ।
👉ਕਿੱਥੇ ਸਨ ❓
ਤੁਹਾਡੇ 3,4 ਅਫ਼ਸਰ ❓
ਭੁੱਲਰ ਸਾਬ ਤੁਹਾਡੇ ਤਾਂ ਨੀ ਚੌੜੇ ਨਾਲ ਲਿੰਕ ❓
ਕਿਉਂ ਕਿ ਪੁਲਿਸ ਦੀ Lawrence Bishnoi ਦੇ ਕੇਸ ‘ਚ ਵੀ ਮਿਲੀ ਭੁਗਤ ਸੀ।
👇 ਆਹ ਵੀਡਿੳ ‘ਚ ਤੁਹਾਡਾ SP Harpal , ਅੱਤਵਾਦੀ ਨਰੈਣ ਚੌੜਾ ਹੱਥ ਮਿਲਾ ਰਿਹਾ ❗️
👉ਕੀ SP ਦੇ ਮਾਮੇ ਦਾ, ਭੂਆ ਦਾ ਪੁੱਤ ਸੀ ਨਰੈਣ ਚੌੜਾ ?
👉ਕੀ ਸਭ ਪੰਜਾਬ ਪੁਲਿਸ ਦੀ ਸਾਜ਼ਿਸ਼ ਸੀ ਤੁਹਾਡੀ ਮਿਲੀ ਭੁਗਤ ਸੀ ❓
ਕੀ ਤੁਸੀਂ SP Harpal ਅਤੇ ਨਾਲ ਦੇ ਅਫਸਰਾਂ ਨੂੰ arrest ਕਰੋਗੇ ❓
👉 ਦਾਸ demand ਕਰਦਾ ਕਿ CP GURPREET SINGH Bhuller , SP HARPAL , AIG Jagjit Walia ਦੀ independent inquiry Supreme Court ਤੋਂ ਹੋਵੇ। “
https://x.com/bsmajithia/status/1864315513750392843
ਜ਼ਿਕਰਯੋਗ ਹੈ ਕਿ ਪੰਜਾਬ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਅੱਜ ਉਸ ਸਮੇਂ ਜਾਨਲੇਵਾ ਹਮਲਾ ਹੋਇਆ ਜਦੋਂ ਉਹ ਅਕਾਲ ਤਖ਼ਤ ਸਾਹਿਬ ਤੋਂ ਮਿਲੀ ਧਾਰਮਿਕ ਸਜ਼ਾ ਅਨੁਸਾਰ ਹਰਿਮੰਦਿਰ ਸਾਹਿਬ ਵਿਖੇ ਸੇਵਾ ਨਿਭਾ ਰਹੇ ਸਨ । ਜਿਸ ਸਮੇਂ ਸੁਖਬੀਰ ਬਾਦਲ ਸੇਵਾ ਨਿਭਾ ਰਹੇ ਸਨ ਤਾਂ ਇੱਕ ਵਿਅਕਤੀ ਨੇ ਉਹਨਾਂ ਦੇ ਕੋਲ ਆਉਂਦੇ ਹੋਏ, ਫਾਇਰ ਕਰ ਦਿੱਤਾ, ਮੌਕੇ ਤੇ ਮੌਜੂਦ ਲੋਕਾਂ ਨੇ ਹਮਲਾਵਰ ਨੂੰ ਫੜ ਲਿਆ। ਹਮਲਾਵਰ ਦੀ ਪਛਾਣ ਦਲ ਖਾਲਸਾ ਦੇ ਐਕਟੀਵਿਸਟ ਨਰਾਇਣ ਸਿੰਘ ਚੌੜਾ ਵਾਸੀ ਡੇਰਾਬਾਬਾ ਨਾਨਕ, ਗੁਰਦਾਸਪੁਰ ਵਜੋਂ ਹੋਈ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/