BIG NEWS: ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਾਹਰ ਯੂਨੀਵਰਸਟੀ ਦੇ ਸਟੂਡੈਂਟਸ ਵੱਲੋ ਲਗਾਇਆ ਗਿਆ ਧਰਨਾ
ਅੰਮ੍ਰਿਤਸਰ, 25 ਜੁਲਾਈ (ਵਿਸ਼ਵ ਵਾਰਤਾ): ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਾਹਰ ਸਟੂਡੈਂਟ ਜਥੇਬੰਦੀ ਵੱਲੋਂ ਯੂਨੀਵਰਸਿਟੀ ਦੇ ਖਿਲਾਫ ਧਰਨਾ ਲਗਾ ਕੇ ਭੁੱਖ ਹੜਤਾਲ ਤੇ ਤਿੰਨ ਸਟੂਡੈਂਟ ਬੈਠੇ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਟੂਡੈਂਟਸ ਨੇ ਦੱਸਿਆ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਿਹੜੀਆਂ ਦੋ ਮੰਗਾਂ ਨੂੰ ਲੈ ਕੇ ਜਿਹੜੀਆਂ ਸੀ ਪ੍ਰਸ਼ਾਸਨ ਨਾਲ ਸਾਡੀ ਗੱਲਬਾਤ ਚੱਲ ਰਹੀ ਸੀ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਕੋਈ ਵੀ ਜਿਹੜਾ ਹਾਂ ਪੱਖੀ ਹੁੰਗਾਰਾ ਨਹੀਂ ਦਿੱਤਾ ਇਹਦੇ ਵਿੱਚ ਦੋ ਅਹਿਮ ਮਸਲੇ ਸੀ ਇੱਕ ਤਾਂ ਜਿਹੜਾ ਰਿਜ਼ਰਵੇਸ਼ਨ ਦਾ ਮਸਲਾ ਸੀ ਕਿ ਰੂਰਲ ਏਰੀਆ ਨੂੰ ਜਿਹੜਾ 7% ਕੋਟਾ ਦਿੱਤਾ ਜਾਂਦਾ ਸੀ ਉਸ ਦੇ ਨਾਲ ਹੀ 3% ਜਿਹੜਾ ਬਾਰਡਰ ਏਰੀਆ ਉਹਨੂੰ ਇਹ ਕੋਟਾ ਮਿਲਦਾ ਸੀ ਜਿਹੜਾ 2% ਕੋਟਾ ਸੀ ਜਿਹੜੇ 1984 ਦੇ ਵਿਕਟਮ ਜਿਹੜੇ ਪਰਿਵਾਰ ਸੀ ਉਹਨਾਂ ਨਾਲ ਮਿਲਦਾ ਟੋਟਲ ਇੱਕ 12% ਕੋਟਾ ਸੀ ਇਸ ਨੂੰ ਕਨਵਰਟ ਕਰਕੇ ਜਿਹੜਾ ਹੈ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਦੇ ਰਾਹੀਂ ਇਹਨੂੰ ਸਾਰਾ ਐਕਸ ਸਰਵਿਸ ਮੈਨ ਦੇ ਵਿੱਚ ਕਨਵਰਟ ਕਰ ਦਿੱਤਾ ਸਾਡੀ ਮੰਗ ਇਹ ਹੈ ਕਿ ਯੂਨੀਵਰਸਿਟੀ ਤੋਂ ਜਦੋ ਬਣੀ ਸੀ ਪਿੰਡਾਂ ਦੇ ਕਰਕੇ ਹੀ ਬਣੀ ਸੀ ਬਾਰਡਰ ਏਰੀਆ ਕਰਕੇ ਬਣੇ ਸੀ ਅਸੀਂ ਪਿੰਡਾਂ ਦੇ ਲੋਕ ਆਮ ਪਰਿਵਾਰਾਂ ਦੇ ਜਿਹੜੇ ਬੱਚੇ ਆ ਉਹ ਪੜ੍ਹ ਸਕਣ ਤੇ ਇੱਕ ਚੰਗੀ ਵਿਦਿਆ ਲੈ ਕੇ ਜਿਹੜਾ ਇਹ ਸਮਾਜ ਤੇ ਜਿਹੜੀ ਚੰਗੀ ਸੇਧ ਦੇ ਸਕਣ। ਪਰ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਜਿਹੜਾ ਇਹ ਸੱਭ ਕੁਝ ਨੂੰ ਖਤਮ ਕਰ ਦਿੱਤਾ ਗਿਆ ਉੱਥੇ ਜਿਹੜਾ ਦੂਸਰਾ ਮਸਲਾ ਹੈ ਜਿਹੜੀਆਂ ਫੀਸਾਂ ਜਿਹੜਾ ਲਗਾਤਾਰ ਵਾਧਾ ਕੀਤਾ ਜਾ ਰਿਹਾ ਹਰ ਸਾਲ ਜਿਹੜਾ ਪਿਛਲੇ ਕਈ ਸਾਲਾਂ ਤੋਂ ਹਰੇਕ ਸਾਲ 5% ਜਿਹੜਾ ਹਰ ਸਾਲ ਫੀਸ ਵਧਾ ਦਿੱਤੀ ਜਾਂਦੀ ਹੈ ਬਿਨਾਂ ਕਿਸੇ ਕਾਰਨ ਤੋਂ ਇਦਾਂ ਦੇ ਕਦੀ ਸੋਣਾ ਵੀ ਮਹਿੰਗਾ ਨਹੀਂ ਹੋ ਰਿਹਾ ਜਿੱਦਾਂ ਇਹ ਫੀਸਾਂ ਨੂੰ ਮਤਲਬ ਵਧਾ ਰਹੇ ਆ ਕੋਈ ਸਟੇਟ ਦੇ ਵਿੱਚ ਦੋ ਯੂਨੀਵਰਸਿਟੀਆਂ ਚੱਲ ਰਹੀਆਂ ਇੱਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਇੱਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਜਿਹੜੀਆਂ ਦੋ ਵੱਡੀਆਂ ਸਰਕਾਰੀ ਯੂਨੀਵਰਸਿਟੀਆਂ ਨੇ ਇੱਕ ਯੂਨੀਵਰਸਿਟੀ ਨੂੰ ਤੇ ਤੁਸੀਂ ਸਮਝ ਲਓ ਵੀ ਜਿੱਥੇ ਇੱਕ ਕੋਰਸ ਦੀ ਫੀਸ 25000 ਰੂਪਏ ਹੈ ਪਟਿਆਲੇ ਯੂਨੀਵਰਸਿਟੀ ਤੇ ਉਸੇ ਕੋਰਸ ਦੀ ਫੀਸ ਜਿਹੜਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 60 ਹਜਾਰ ਰੁਪਏ ਦੇ ਕੋਲ਼ ਹੈ ਮਤਲਬ 100 ਗੁਣਾ ਤੋਂ ਵੱਧ ਦਾ ਜਿਹੜਾ ਵਾਧਾ ਵਾ ਵੱਧ ਫੀਸ ਜਿਹੜੀ ਬੱਚੇ ਇਥੇ ਭਰ ਰਿਹਾ ਇਹਦਾ ਸਿਰਫ ਇੱਕੋ ਇੱਕ ਕਾਰਨ ਆ ਕਿ ਇਹ ਜਿਹੜੇ ਲੋਕ ਆ ਇਹ ਸਰਕਾਰਾਂ ਜਾਂ ਜਿਹੜੀਆਂ ਅਥੋਰਟੀਸ ਚਾਹੁੰਦੀਆਂ ਕਿ ਆਮ ਪਰਿਵਾਰਾਂ ਦੇ ਬੱਚੇ ਨਾ ਪੜ੍ਹ ਸਕਣ ਇਸ ਕੋਈ ਜਿਹੜੀ ਸਾਜਿਸ਼ ਦੇ ਤਹਿਤ ਇਹ ਕੋਟਾ ਖਤਮ ਕੀਤਾ ਗਿਆ ਸਾਡੀ ਜਿਹੜੀ ਬੜੀ ਸਿੱਧੀ ਸਪਸ਼ਟ ਮੰਗ ਆ ਵੀ ਜਿਹੜਾ ਇਹ ਕੋਟਾ ਹੈ ਇਹਨੂੰ ਦੁਬਾਰਾ ਬਹਾਲ ਕੀਤਾ ਜਾਵੇ ਉੱਥੇ ਜਿਹੜਾ ਇਸ ਸਾਲ ਜਿਹੜਾ 5% ਫੀਸ ਦੇ ਵਿੱਚ ਵਾਧਾ ਹੋਇਆ ਉਹਨੂੰ ਵਾਪਸ ਲਿਆ ਜਾਵੇ ਕਿਉਂਕਿ ਪਿੱਛੇ ਕਾਫੀ ਲੰਬੇ ਸਮੇਂ ਤੋਂ ਗੱਲਬਾਤ ਦੇ ਦੌਰ ਜਾਰੀ ਰਿਹਾ ਪਰ ਕਿਸੇ ਵੀ ਨਤੀਜੇ ਦੀ ਗੱਲ ਨਹੀਂ ਪੁੱਜੀ ਕੱਲ ਗਵਰਨਰ ਪੰਜਾਬ ਵੀ ਜਿਹੜੇ ਇੱਥੇ ਆਏ ਸੀ ਉਹਨਾਂ ਨੂੰ ਮਿਲਨ ਦੀ ਅਸੀਂ ਕੋਸ਼ਿਸ਼ ਕੀਤੀ ਸਾਰਾ ਦਿਨ ਜਿਹੜੀ ਆ ਪ੍ਰਸ਼ਾਸਨ ਦੇ ਨਾਲ ਖਿੱਚੋਤਾਣ ਦੇ ਕਸ਼ਮਕਸ਼ ਚੱਲਦੀ ਰਹੀ ਯੂਨੀਵਰਸਿਟੀ ਪ੍ਰਸ਼ਾਸਨ ਨੇ ਆਪਣਾ ਪੂਰਾ ਜੋਰ ਲਾ ਕੇ ਵਿਦਿਆਰਥੀਆਂ ਨੂੰ ਗਵਰਨਰ ਨੂੰ ਵੀ ਮਿਲਨ ਦਿੱਤਾ ਇੱਕ ਪਾਸੇ ਤੇ ਭਗਵੰਤ ਮਾਨ ਸਾਹਿਬ ਤੇ ਗਵਰਨਰ ਸਾਹਿਬ ਦੇ ਵਿੱਚ ਲੜਾਈ ਚੱਲ ਰਹੀ ਹੈ ਇਹ ਭਗਵਾਨ ਸਾਹਿਬਾਨ ਦੇ ਵੀ ਮੈਂ ਚਾਂਸਲਰ ਬਣਨਾ ਯੂਨੀਵਰਸਿਟੀਆਂ ਦੇ ਗਵਰਨਰ ਸਾਹਿਬ ਕਹਿੰਦੇ ਮੈਂ ਰਹਿਣਾ ਚਾਂਸਲਰ ਪਰ ਜਿਨਾਂ ਦਾ ਚਾਂਸਲਾਰ ਲੱਗਣਾ ਵਾ ਕਿਸੇ ਕੋਲ ਵੀ ਉਹਨਾਂ ਦੀ ਫਰਿਆਦ ਸੁਣ ਦਾ ਟਾਈਮ ਨਹੀਂ ਹੈ ਤੇ ਸਾਡੇ ਕੋਲ ਜਿਹੜਾ ਆਖਰੀ ਇਹੋ ਜਿਹੀ ਲਗਿਆ ਸੀ ਅਸੀਂ ਵਿਦਿਆਰਥੀ ਜਥੇਬੰਦੀ ਸਾਡੇ ਵੱਲੋਂ ਤਿੰਨ ਵਿਦਿਆਰਥੀਆਂ ਨੇ ਜਿਹੜੀ ਭੁੱਖ ਹੜਤਾਲ ਸ਼ੁਰੂ ਕੀਤੀ ਆ ਅਣਮਿੱਥੇ ਸਮੇਂ ਤੱਕ ਜਿੰਨਾ ਚਿਰ ਸਰਕਾਰ ਦੀਆਂ ਅਥੋਰਟੀ ਸਾਡੀਆਂ ਮੰਗਾਂ ਨਹੀਂ ਮੰਨਦੀਆਂ ਅਸੀਂ ਇੱਥੋਂ ਹੜਤਾਲ ਜਾਰੀ ਰੱਖਾਂਗੇ।