BIG NEWS : ਕਿਸਾਨਾਂ ਵੱਲੋਂ ਚੰਡੀਗੜ੍ਹ ਤੋਂ ਧਰਨਾ ਖਤਮ ਕਰਨ ਦਾ ਐਲਾਨ
ਦੁਪਹਿਰ 2 ਵਜੇ ਸਮਾਪਤ ਹੋਵੇਗਾ ਧਰਨਾ – ਕਿਸਾਨ ਆਗੂ
ਚੰਡੀਗੜ੍ਹ, 6ਸਤੰਬਰ(ਵਿਸ਼ਵ ਵਾਰਤਾ)BIG NEWS-ਚੰਡੀਗੜ੍ਹ ਦੇ ਸੈਕਟਰ 34 ਦੇ ਮੈਦਾਨ ਵਿਚ ਜੋ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਖੇਤੀ ਮਜ਼ਦੂਰ ਯੂਨੀਅਨ ਵਿੱਚਕਾਰ ਮੀਟਿੰਗ ਚੱਲ ਰਹੀ ਸੀ, ਉਹ ਖ਼ਤਮ ਹੋ ਗਈ ਹੈ। ਮੀਟਿੰਗ ਉਪਰੰਤ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਐਲਾਨ ਕੀਤਾ ਕਿ ਧਰਨਾ ਸਮਾਪਤ ਕਰ ਦਿੱਤਾ ਗਿਆ ਹੈ ਤੇ ਅੱਜ 2 ਵਜੇ ਤੋਂ ਧਰਨਾ ਖ਼ਤਮ ਹੋ ਜਾਵੇਗਾ। ਸਰਕਾਰ ਵਲੋਂ ਦਿੱਤੇ ਭਰੋਸੇ ਅਨੁਸਾਰ ਜਾਂ ਹੋਰ ਮੰਗਾਂ ਬਾਰੇ ਕੋਈ ਹੱਲ ਨਾ ਮਿਲਿਆ ਤਾਂ ਉਹ ਮੁੜ ਇਕ ਮੀਟਿੰਗ ਕਰਨਗੇ। ਜਿੱਥੇ ਉਹ ਵੱਡੇ ਸੰਘਰਸ਼ ਦਾ ਐਲਾਨ ਪੰਜਾਬ ਪੱਧਰ ਤੇ ਕਰਨਗੇ।