BIG BREAKING ਮਹਾਰਾਸ਼ਟਰ ‘ਚ ਵੱਡਾ ਟਰੇਨ ਹਾਦਸਾ
- ਪੁਸ਼ਪਕ ਐਕਸਪ੍ਰੈਸ ‘ਚ ਅੱਗ ਲੱਗਣ ਦੀ ਅਫਵਾਹ ਤੋਂ ਬਾਅਦ ਯਾਤਰੀਆਂ ਨੇ ਮਾਰੀ ਟਰੇਨ ‘ਚੋ ਛਾਲ
- ਦੂਜੀ ਰੇਲਗੱਡੀ ਦੀ ਲਪੇਟ ‘ਚ ਆਉਣ ਨਾਲ ਕਈ ਮੌਤਾਂ
ਨਵੀ ਦਿੱਲੀ, 22 ਜਨਵਰੀ : ਮਹਾਰਾਸ਼ਟਰ ਦੇ ਜਲਗਾਓਂ ਵਿੱਚ ਇੱਕ ਵੱਡਾ ਰੇਲ ਹਾਦਸਾ ਵਾਪਰਿਆ। ਕਰਨਾਟਕ ਐਕਸਪ੍ਰੈਸ ਦੀ c8 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ।
ਦੱਸਿਆ ਜਾ ਰਿਹਾ ਹੈ ਕਿ ਪੁਸ਼ਪਕ ਐਕਸਪ੍ਰੈੱਸ ਟਰੇਨ ‘ਚ ਅੱਗ ਲੱਗਣ ਦੀ ਅਫਵਾਹ ਤੋਂ ਬਾਅਦ ਕਈ ਯਾਤਰੀਆਂ ਨੇ ਛਾਲ ਮਾਰ ਦਿੱਤੀ ਅਤੇ ਦੂਜੇ ਪਾਸੇ ਤੋਂ ਆ ਰਹੀ ਕਰਨਾਟਕ ਐਕਸਪ੍ਰੈੱਸ ਦੀ ਲਪੇਟ ‘ਚ ਆਉਣ ਨਾਲ 8 ਯਾਤਰੀਆਂ ਦੀ ਮੌਤ ਹੋ ਗਈ। ਇਹ ਹਾਦਸਾ ਸ਼ਾਮ ਨੂੰ ਕਰੀਬ 5 ਵਜੇ ਦੇ ਕਰੀਬ ਵਾਪਰਿਆ।
ਜਾਣਕਾਰੀ ਮੁਤਾਬਕ ਜਲਗਾਓਂ ਦੇ ਪਚੋਰਾ ਸਟੇਸ਼ਨ ਨੇੜੇ ਮੁੰਬਈ ਤੋਂ ਲਖਨਊ ਜਾ ਰਹੀ ਪੁਸ਼ਪਕ ਐਕਸਪ੍ਰੈੱਸ ਦੇ ਡੱਬੇ ‘ਚ ਅੱਗ ਲੱਗਣ ਦੀ ਅਫਵਾਹ ਫੈਲ ਗਈ। ਜਿਸ ਤੋਂ ਬਾਅਦ ਯਾਤਰੀਆਂ ਨੇ ਚੇਨ ਖਿੱਚੀ ਅਤੇ ਟਰੇਨ ਚੋ ਛਾਲਾਂ ਮਾਰਨ ਲੱਗੇ। ਇਸ ਤੋਂ ਬਾਅਦ ਯਾਤਰੀ ਦੂਜੇ ਟਰੈਕ ‘ਤੇ ਆ ਰਹੀ ਕਰਨਾਟਕ ਐਕਸਪ੍ਰੈਸ ਦੀ ਲਪੇਟ ਚ ਆ ਗਏ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਰੇਲਵੇ ਅਧਿਕਾਰੀ ਮੌਕੇ ‘ਤੇ ਪਹੁੰਚੇ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/