Big Breaking: ਕੋਚੀ-ਦਿੱਲੀ ਇੰਡੀਗੋ ਫਲਾਈਟ ਵਿੱਚ ਬੰਬ! ਮੱਚ ਗਈ ਹਫੜਾ ਦਫੜੀ
ਨਾਗਪੁਰ ‘ਚ ਫਲਾਈਟ ਦੀ ਐਮਰਜੈਂਸੀ ਲੈਂਡਿੰਗ, ਖਾਲੀ ਕਰਾਇਆ ਜਹਾਜ਼
ਮਹਾਰਾਸ਼ਟਰ, 17 ਜੂਨ (ਵਿਸ਼ਵ ਵਾਰਤਾ): ਨਾਗਪੁਰ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਨਾਗਪੁਰ ਹਵਾਈ ਅੱਡੇ ‘ਤੇ ਇੱਕ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕੀਤੀ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮਸਕਟ (ਓਮਾਨ) ਤੋਂ ਕੋਚੀ ਰਾਹੀਂ ਦਿੱਲੀ ਜਾ ਰਹੀ ਇੰਡੀਗੋ ਦੀ ਇੱਕ ਉਡਾਣ ਨੂੰ ਬੰਬ ਦੀ ਧਮਕੀ ਤੋਂ ਬਾਅਦ ਨਾਗਪੁਰ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਏਅਰਲਾਈਨਜ਼ ਨੂੰ ਸੂਚਨਾ ਮਿਲੀ ਸੀ ਕਿ ਜਹਾਜ਼ ਵਿੱਚ ਬੰਬ ਰੱਖਿਆ ਗਿਆ ਹੈ।ਇਸ ਤੋਂ ਬਾਅਦ ਉਡਾਣ ਨੂੰ ਨਾਗਪੁਰ ਮੋੜ ਦਿੱਤਾ ਗਿਆ ਅਤੇ ਲੈਂਡ ਕੀਤਾ ਗਿਆ। ਜਹਾਜ਼ ਸੁਰੱਖਿਅਤ ਉਤਾਰ ਲਿਆ ਗਿਆ ਹੈ। ਯਾਤਰੀਆਂ ਨੂੰ ਵੀ ਜਹਾਜ਼ ਤੋਂ ਉਤਾਰ ਦਿੱਤਾ ਗਿਆ ਹੈ ਅਤੇ ਜਹਾਜ਼ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਜਹਾਜ਼ ‘ਚੋ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ।
ਦੱਸ ਦਈਏ ਕਿ ਫਲਾਈਟ 6E-2706 ਨੇ ਸਵੇਰੇ 9.11 ਵਜੇ ਕੋਚੀ ਤੋਂ ਦਿੱਲੀ ਲਈ ਉਡਾਣ ਭਰੀ। ਦਿੱਲੀ ਵਿੱਚ ਇਸਦਾ ਲੈਂਡਿੰਗ ਸਮਾਂ ਦੁਪਹਿਰ 12.35 ਵਜੇ ਸੀ। ਇਸ ਦੌਰਾਨ, ਦੋ ਘੰਟੇ 43 ਮਿੰਟ ਹਵਾ ਵਿੱਚ ਰਹਿਣ ਤੋਂ ਬਾਅਦ, ਜਹਾਜ਼ ਸਵੇਰੇ 11.54 ਵਜੇ ਨਾਗਪੁਰ ਪਹੁੰਚਿਆ। ਨਾਗਪੁਰ ਦੇ ਡੀਸੀਪੀ ਲੋਹਿਤ ਮਟਾਨੀ ਨੇ ਕਿਹਾ ਕਿ ਧਮਕੀ ਦੀ ਸੂਚਨਾ ਤੋਂ ਬਾਅਦ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਉਤਾਰ ਲਿਆ ਗਿਆ ਹੈ ਅਤੇ ਜਹਾਜ਼ ਦੀ ਤਲਾਸ਼ੀ ਲਈ ਜਾ ਰਹੀ ਹੈ। ਹਾਲਾਂਕਿ, ਹੁਣ ਤੱਕ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ।























