BIG BOSS OTT 3 ਜਲਦ ਹੋਵੇਗਾ ਸ਼ੁਰੂ, ਅਨਿਲ ਕਪੂਰ ਕਰਨਗੇ ਸ਼ੋਅ ਨੂੰ ਹੋਸਟ
ਚੰਡੀਗੜ੍ਹ, 1ਜੂਨ(ਵਿਸ਼ਵ ਵਾਰਤਾ)- BIG BOSS OTT3 ਦੀ ਅਨਾਊਂਸਮੈਂਟ ਹੋ ਚੁੱਕੀ ਹੈ ਪਰ ਇਸ ਵਾਰ ਇਸ ਸ਼ੋਅ ਨੂੰ ਸਲਮਾਨ ਖਾਨ ਨਹੀਂ ਬਲਕਿ ਅਨਿਲ ਕਪੂਰ ਹੋਸਟ ਕਰਨਗੇ। ਇਸ ਸ਼ੋਅ ਦੇ ਲਈ ਕਈ ਉੱਘੀਆਂ ਹਸਤੀਆਂ ਨਾਲ ਸੰਪਰਕ ਕੀਤਾ ਗਿਆ ਹੈ। ਪਰ ਅਜੇ ਤੱਕ ਕਿਸੇ ਵੀ ਨਾਲ ‘ਤੇ ਪੱਕੀ ਮੋਹਰ ਨਹੀਂ ਲੱਗੀ ਹੈ। ਬਿਗ ਬੌਸ ਬੋਸ ਦੇ ਸੀਜ਼ਨ 3 ਦਾ ਇਕ ਪਰੋਮੋ ਸਾਹਮਣੇ ਆਇਆ ਹੈ ਜਿਸਦੀ ਮੀਡੀਆ ‘ਚ ਖੂਬ ਚਰਚਾ ਹੋ ਰਹੀ ਹੈ। ਦਰਸ਼ਕਾਂ ‘ਚ ਇਸਦੇ ਰਿਲੀਜ਼ ਨੂੰ ਲੈ ਕੇ ਖੂਬ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਜਾਣਕਾਰੀ ਮੁਤਾਬਕ ਇਸਦੀ ਸ਼ੁਰੂਆਤ ਜੂਨ ‘ਚ ਹੋਵੇਗੀ। ਚੇਸ਼ਟਾ ਭਗਤ ਅਤੇ ਨਿਖਿਲ ਮਹਿਤਾ ਨੂੰ ਇਸਦੇ ਲਈ ਅਪਰੋਚ ਕੀਤਾ ਗਿਆ ਹੈ ਇਸ ਤਰਾਂ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਖੁਸ਼ੀ ਪੰਜਾਬਨ ਅਤੇ ਵਿਵੇਕ ਚੌਧਰੀ ਦੇ ਨਾਮ ਦੀ ਵੀ ਚਰਚਾ ਹੈ।