Bhai Dooj 2024 : ਡਾ. ਗੁਰਪ੍ਰੀਤ ਕੌਰ ਮਾਨ ਨੇ ਦਿੱਤੀਆਂ ‘ਭਾਈ ਦੂਜ’ ਦੇ ਤਿਓਹਾਰ ਦੀਆਂ ਸ਼ੁੱਭਕਾਮਨਾਵਾਂ
ਚੰਡੀਗੜ੍ਹ, 3 ਨਵੰਬਰ (ਵਿਸ਼ਵ ਵਾਰਤਾ): ਅੱਜ 3 ਨਵੰਬਰ 2024 ਨੂੰ ਭਾਈ ਦੂਜ (Bhai Dooj 2024) ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਭਾਈ ਦੂਜ ਦਾ ਤਿਉਹਾਰ ਭੈਣ-ਭਰਾ ਦੇ ਰਿਸ਼ਤੇ ਵਿੱਚ ਮਿਠਾਸ ਅਤੇ ਵਿਸ਼ਵਾਸ ਵਧਾਉਣ ਵਾਲਾ ਮੰਨਿਆ ਜਾਂਦਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਮਾਨ ਨੇ ਸਾਰਿਆਂ ਨੂੰ ਭਾਈ ਦੂਜ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ ਹਨ।
ਉਨ੍ਹਾਂ ਟਵੀਟ ਕਰਦਿਆਂ ਲਿਖਿਆ ਕਿ “ਭੈਣ-ਭਰਾ ਦੇ ਪਿਆਰ ਦੇ ਪ੍ਰਤੀਕ ਤਿਉਹਾਰ ਭਾਈ ਦੂਜ ਦੀਆਂ ਹਾਰਦਿਕ ਸ਼ੁੱਭਕਾਮਨਾਵਾਂ, ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਦੁਨੀਆ ‘ਚ ਵੱਸਦੇ ਹਰ ਇੱਕ ਭੈਣ-ਭਰਾ ਦਾ ਆਪਸੀ ਪਿਆਰ ਹਮੇਸ਼ਾ ਕਾਇਮ ਰਹੇ।”
ਦੱਸ ਦਈਏ ਕਿ ਇਸ ਦਿਨ ਭੈਣਾਂ ਆਪਣੇ ਭਰਾ ਦੇ ਮੱਥੇ ‘ਤੇ ਤਿਲਕ ਲਗਾਉਂਦੀਆਂ ਹਨ ਅਤੇ ਉਸ ਦੀ ਖੁਸ਼ਹਾਲ ਜ਼ਿੰਦਗੀ ਅਤੇ ਉਜਵਲ ਭਵਿੱਖ ਲਈ ਪ੍ਰਮਾਤਮਾ ਅੱਗੇ ਅਰਦਾਸ ਕਰਦੀਆਂ ਹਨ। ਪੰਚਾਂਗ ਅਨੁਸਾਰ ਇਸ ਵਾਰ ਭਾਈ ਦੂਜ (Bhai Dooj 2024) ‘ਤੇ ਸਵੇਰੇ 11.39 ਵਜੇ ਤੱਕ ਸ਼ੁਭ ਯੋਗ ਹੋਵੇਗਾ।